ਧਰਮ ਦੀ ਆੜ 'ਚ ਜੁਰਮ ! ਮਹਿਲਾ ਸ਼ਰਧਾਲੂ ਨਾਲ ਗੁਰਦੁਆਰਾ ਮੁਖੀ ਨੇ ਕੀਤਾ ਜਬਰ ਜਨਾਹ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
ਸਾਲ 2024 ਦੇ ਸਤੰਬਰ ਮਹੀਨੇ 'ਚ ਭਾਈ ਮਹਿਰੋ ਨੇ ਗੁਰਦੁਆਰਾ ਚਰਨਘਾਟ ਦੇ ਬਾਬਾ ਬਲਵਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ 'ਚ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਖੁਲਾਸਾ ਕੀਤਾ ਸੀ। ਇਸ ਦੌਰਾਨ ਕਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਗਰਾਓਂ ਪੁਲਿਸ ਨੇ ਬਾਬਾ ਬਲਵਿੰਦਰ ਸਿੰਘ ਖਿਲਾਫ ਜਗਰਾਓਂ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਸੀ।
Publish Date: Tue, 06 Jan 2026 02:15 PM (IST)
Updated Date: Tue, 06 Jan 2026 02:58 PM (IST)
ਸੰਜੀਵ ਗੁਪਤਾ/ਮਨਪ੍ਰੀਤ ਮੱਲਿਆਣਾ ਜਗਰਾਓਂ/ ਮੋਗਾ : ਸਵਾ ਸਾਲ ਪਹਿਲਾਂ ਆਪਣੀ ਹੀ ਮਹਿਲਾ ਸ਼ਰਧਾਲੂ ਨਾਲ ਮੋਗਾ ਦੇ ਇਕ ਹੋਟਲ 'ਚ ਜਬਰ ਜਨਾਹ ਕਰਨ ਦੇ ਮਾਮਲੇ 'ਚ ਲੁਧਿਆਣਾ ਜੇਲ੍ਹ 'ਚ ਬੰਦ ਜਗਰਾਓਂ ਦੀ ਅਖਾੜਾ ਨਹਿਰ ਦੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੂੰ ਮੋਗਾ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ।
ਇੱਥੇ ਇਹ ਵੀ ਵਰਨਣਯੋਗਯੋਗ ਹੈ ਕੀ ਸਾਲ 2024 ਦੇ ਸਤੰਬਰ ਮਹੀਨੇ 'ਚ ਭਾਈ ਮਹਿਰੋ ਨੇ ਗੁਰਦੁਆਰਾ ਚਰਨਘਾਟ ਦੇ ਬਾਬਾ ਬਲਵਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ 'ਚ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਖੁਲਾਸਾ ਕੀਤਾ ਸੀ। ਇਸ ਦੌਰਾਨ ਕਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਗਰਾਓਂ ਪੁਲਿਸ ਨੇ ਬਾਬਾ ਬਲਵਿੰਦਰ ਸਿੰਘ ਖਿਲਾਫ ਜਗਰਾਓਂ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਸੀ। ਇਸ ਤੋਂ ਬਾਅਦ ਮੋਗਾ ਦੇ ਥਾਣਾ ਮਹਿਣਾ ਵਿਖੇ ਵੀ ਇਹ ਬਾਬੇ ਦੀ ਹੀ ਮਹਿਲਾ ਸ਼ਰਧਾਲੂ ਨੇ ਉਸ ਨੂੰ ਮੋਗਾ ਦੇ ਇਕ ਹੋਟਲ ਦੇ ਕਮਰੇ 'ਚ ਲਿਜਾ ਕੇ ਜਬਰ ਜਨਾਹ ਕਰਨ ਦੀ ਸ਼ਿਕਾਇਤ ਕੀਤੀ ਸੀ ਜਿਸ 'ਤੇ ਮੁਕਦਮਾ ਦਰਜ ਹੋਇਆ ਸੀ। ਇਸੇ ਮੁਕੱਦਮੇ ਦੀ ਮੋਗਾ ਅਦਾਲਤ 'ਚ ਹੋਈ ਸੁਣਵਾਈ ਤੋਂ ਬਾਅਦ ਬੀਤੇ ਕੱਲ੍ਹ ਬਾਬਾ ਬਲਵਿੰਦਰ ਸਿੰਘ ਨੂੰ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ।