ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪੰਜਾਬੀ ਗੱਭਰੂ ਦੀ ਮੌਤ: ਮਲੇਸ਼ੀਆ 'ਚ ਪਾਣੀ ਦੀ ਟੈਂਕੀ ਤੋਂ ਡਿੱਗਣ ਨਾਲ ਨੌਜਵਾਨ ਦੀ ਗਈ ਜਾਨ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਤੇ ਮਲੇਸ਼ੀਆ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਅਪੀਲ ’ਤੇ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਨੇ ਭਾਰਤ ਤੇ ਮਲੇਸ਼ੀਆ ਸਰਕਾਰਾਂ ਨੂੰ ਪੱਤਰ ਲਿਖ ਕੇ ਸ਼ਮਸ਼ੇਰ ਸਿੰਘ ਦੀ ਲਾਸ਼ ਜਲਦੀ ਭਾਰਤ ਭੇਜਣ ਦੀ ਅਪੀਲ ਕੀਤੀ ਹੈ।
Publish Date: Mon, 12 Jan 2026 08:58 AM (IST)
Updated Date: Mon, 12 Jan 2026 09:02 AM (IST)
ਸ਼੍ਰੀ ਮਾਛੀਵਾੜਾ ਸਾਹਿਬ : ਸਾਹਨੇਵਾਲ ਦੇ ਪਿੰਡ ਚੌਂਤਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਰਹੱਸਮਈ ਹਾਲਤ ’ਚ ਮੌਤ ਹੋ ਗਈ। ਸ਼ਮਸ਼ੇਰ ਸਿੰਘ (29) ਕੁਝ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ ਤੇ ਉੱਥੇ ਕੈਲਾਂਗ ਸ਼ਹਿਰ ’ਚ ਇੱਕ ਹੇਅਰ ਡ੍ਰੈਸਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਪਿਤਾ ਹੁਸਨ ਲਾਲ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਪਾਣੀ ਦੀ ਟੈਂਕੀ ਤੋਂ ਡਿੱਗ ਕੇ ਮੌਤ ਹੋ ਗਈ ਹੈ ਤੇ ਉਸਦੀ ਲਾਸ਼ ਹਸਪਤਾਲ ’ਚ ਰੱਖੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਤੇ ਮਲੇਸ਼ੀਆ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਅਪੀਲ ’ਤੇ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਨੇ ਭਾਰਤ ਤੇ ਮਲੇਸ਼ੀਆ ਸਰਕਾਰਾਂ ਨੂੰ ਪੱਤਰ ਲਿਖ ਕੇ ਸ਼ਮਸ਼ੇਰ ਸਿੰਘ ਦੀ ਲਾਸ਼ ਜਲਦੀ ਭਾਰਤ ਭੇਜਣ ਦੀ ਅਪੀਲ ਕੀਤੀ ਹੈ।