- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤ ਨੇ ਦੱਸਿਆ ਕਿ ਰਾਮ ਸ਼ਬਦ ਉਸਦੇ ਪਤੀ ਨਾਲ ਕੁਝ ਦਿਨ ਪਹਿਲੋਂ ਉਨ੍ਹਾਂ ਦੇ ਘਰ ਆਇਆ ਸੀ ਅਤੇ ਬਾਅਦ ਵਿੱਚ ਉਹ ਹੋਲੀ ਵਾਲੇ ਦਿਨ ਫਿਰ ਤੋਂ ਉਹਨਾਂ ਦੇ ਘਰ ਆ ਗਿਆ। ਘਰ ਵਿੱਚ ਪਤੀ ਨਾ ਹੋਣ ਕਾਰਨ ਔਰਤ ਨੇ ਰਾਮ ਸ਼ਬਦ ਨੂੰ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਕਈ ਵਾਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਉਹ ਉਥੋਂ ਚਲਾ ਗਿਆ। ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਇਸੇ ਰੰਜਿਸ਼ ਦੇ ਚਲਦਿਆਂ ਉਨ੍ਹਾਂ ਦੇ ਘਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਾਮੂਲੀ ਰੰਜਿਸ਼ ਦੇ ਚਲਦੇ ਇੱਕ ਵਿਅਕਤੀ ਨੇ ਆਪਣੇ ਮਾਲਕ ਦੇ ਘਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਨਿਊ ਮਾਧੋਪੁਰੀ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੌਰਾਨ ਔਰਤ ਆਪਣੇ ਬੱਚਿਆਂ ਸਮੇਤ ਘਰ ਦੇ ਪਿਛਲੇ ਦਰਵਾਜ਼ੇ 'ਚੋਂ ਨਿਕਲ ਗਈ। ਜਿਸ ਦੇ ਚਲਦੇ ਪੂਰਾ ਪਰਿਵਾਰ ਸਹੀ ਸਲਾਮਤ ਬਚ ਗਿਆ । ਇਸ ਘਟਨਾ ਵਿੱਚ ਅੱਗ ਲਗਾਉਣ ਵਾਲੇ ਵਿਅਕਤੀ ਦੇ ਹੱਥ ਸੜ ਗਏ ਜਿਸ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਨਿਊ ਮਾਧੋਪੁਰੀ ਦੀ ਵਾਸੀ ਕੰਚਨ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੇ ਬੱਚਿਆਂ ਸਮੇਤ ਘਰ ਵਿੱਚ ਮੌਜੂਦ ਸੀ। ਇਸੇ ਦੌਰਾਨ ਪਹਿਲੋਂ ਕਿਸੇ ਵਿਅਕਤੀ ਨੇ ਗੇਟ 'ਤੇ ਲੱਤਾਂ ਮਾਰੀਆਂ ਅਤੇ ਬਾਅਦ ਵਿੱਚ ਉਸਨੂੰ ਕੁਝ ਡੁੱਲਣ ਦੀ ਆਵਾਜ਼ ਆਈ। ਔਰਤ ਅਤੇ ਉਸਦੇ ਬੱਚੇ ਇਸ ਗੱਲ ਤੋਂ ਬਿਲਕੁਲ ਬੇਖਬਰ ਸਨ ਕਿ ਕੋਈ ਉਨ੍ਹਾਂ ਦੇ ਘਰ 'ਤੇ ਪੈਟਰੋਲ ਛਿੜਕ ਰਿਹਾ ਹੈ। ਕੁਝ ਹੀ ਸਮੇਂ ਬਾਅਦ ਘਰ ਨੂੰ ਅੱਗ ਲੱਗ ਗਈ ਅਤੇ ਮੌਕਾ ਸੰਭਾਲਦੇ ਹੋਏ ਔਰਤ ਆਪਣੇ ਬੱਚਿਆਂ ਸਮੇਤ ਪਿਛਲੇ ਗੇਟ 'ਚੋਂ ਬਾਹਰ ਚਲੀ ਗਈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਮ ਸ਼ਬਦ ਵੱਜੋਂ ਹੋਈ ਹੈ। ਰਾਮ ਸ਼ਬਦ ਔਰਤ ਦੇ ਪਤੀ ਦੀ ਫੈਕਟਰੀ ਵਿੱਚ ਨੌਕਰੀ ਕਰਦਾ ਹੈ। ਔਰਤ ਨੇ ਦੱਸਿਆ ਕਿ ਰਾਮ ਸ਼ਬਦ ਉਸਦੇ ਪਤੀ ਨਾਲ ਕੁਝ ਦਿਨ ਪਹਿਲੋਂ ਉਨ੍ਹਾਂ ਦੇ ਘਰ ਆਇਆ ਸੀ ਅਤੇ ਬਾਅਦ ਵਿੱਚ ਉਹ ਹੋਲੀ ਵਾਲੇ ਦਿਨ ਫਿਰ ਤੋਂ ਉਹਨਾਂ ਦੇ ਘਰ ਆ ਗਿਆ। ਘਰ ਵਿੱਚ ਪਤੀ ਨਾ ਹੋਣ ਕਾਰਨ ਔਰਤ ਨੇ ਰਾਮ ਸ਼ਬਦ ਨੂੰ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਕਈ ਵਾਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਉਹ ਉਥੋਂ ਚਲਾ ਗਿਆ। ਔਰਤ ਨੇ ਦੱਸਿਆ ਕਿ ਮੁਲਜ਼ਮ ਨੇ ਇਸੇ ਰੰਜਿਸ਼ ਦੇ ਚਲਦਿਆਂ ਉਨ੍ਹਾਂ ਦੇ ਘਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਹੈ।
ਬਾਲਟੀ ਵਿੱਚ ਲੈ ਕੇ ਆਇਆ ਸੀ ਪੈਟਰੋਲ
ਘਟਨਾ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਮੁਲਜਮ ਹੱਥ ਵਿੱਚ ਬਾਲਟੀ ਫੜ ਕੇ ਉਨ੍ਹਾਂ ਦੇ ਘਰ ਵੱਲ ਆਇਆ। ਉਧਰੋਂ ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਮੁਲਜਮ ਰਾਮ ਸ਼ਬਦ ਖਿਲਾਫ ਐਫਆਈਆਰ ਦਰਜ ਕਰਕੇ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।