ਦਰਦਨਾਕ: ਅੱਗ ਨਾਲ ਝੁਲਸੀ ਔਰਤ ਨੇ ਇਲਾਜ ਦੌਰਾਨ ਤੋੜਿਆ ਦਮ, ਚਾਰ ਮਹੀਨੇ ਪਹਿਲਾਂ ਚੜ੍ਹੀ ਸੀ ਡੋਲੀ
24 ਮਾਰਚ ਨੂੰ ਉਹ ਸ਼ੱਕੀ ਹਾਲਾਤ ’ਚ ਝੁਲਸ ਗਈ ਸਨ ਅਤੇ ਉਸਨੂੰ ਇਲਾਜ ਲਈ ਸੀਐੱਸਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਉਸਦੇ ਬਿਆਨ ਲਏ ਗਏ ਤਾਂ ਉਸਦਾ ਦਾਅਵਾ ਸੀ ਕਿ ਉਸਦਾ ਸਹੁਰਾ ਪਰਿਵਾਰ ਉਸਨੂੰ ਤੰਗ ਕਰਦਾ ਹੈ ਅਤੇ ਉਹਨਾਂ ਨੇ ਹੀ ਉਸਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ। ਪੁਲਿਸ ਮੁਤਾਬਕ ਇਸ ਤੋਂ ਬਾਅਦ ਉਸਦੇ ਸਹੁਰਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।
Publish Date: Sun, 12 Apr 2026 08:37 AM (IST)
Updated Date: Sun, 12 Apr 2026 08:40 AM (IST)
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ: ਮੇਹਰਬਾਨ ਇਲਾਕੇ ’ਚ ਸ਼ੱਕੀ ਹਾਲਾਤ ’ਚ ਝੁਲਸਣ ਵਾਲੀ ਵਿਆਹੁਤਾ ਦੀ ਸੀਐੱਮਸੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਵਿਆਹੁਤਾ ਔਰਤ ਦੀ ਪਛਾਣ ਪਿੰਡ ਰੌਡ ਦੀ ਰਹਿਣ ਵਾਲੀ 26 ਸਾਲਾਂ ਦੀ ਕਾਂਤਾ ਕੌਰ ਵਜੋਂ ਹੋਈ ਹੈ। ਥਾਣਾ ਮੇਹਰਬਾਨ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਪਰਿਵਾਰ ਵਲੋਂ ਸੌਂਪ ਦਿੱਤਾ। ਜਾਣਕਾਰੀ ਦਿੰਦਿਆਂ ਥਾਣਾ ਮੇਹਰਬਾਨ ਦੇ ਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਕਾਂਤਾ ਕੌਰ ਦੀ ਵਿਆਹ ਲਗਭਗ ਚਾਰ ਮਹੀਨੇ ਪਹਿਲਾਂ ਮੇਹਰਬਾਨ ’ਚ ਹੋਇਆ ਸੀ•। 24 ਮਾਰਚ ਨੂੰ ਉਹ ਸ਼ੱਕੀ ਹਾਲਾਤ ’ਚ ਝੁਲਸ ਗਈ ਸਨ ਅਤੇ ਉਸਨੂੰ ਇਲਾਜ ਲਈ ਸੀਐੱਸਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਉਸਦੇ ਬਿਆਨ ਲਏ ਗਏ ਤਾਂ ਉਸਦਾ ਦਾਅਵਾ ਸੀ ਕਿ ਉਸਦਾ ਸਹੁਰਾ ਪਰਿਵਾਰ ਉਸਨੂੰ ਤੰਗ ਕਰਦਾ ਹੈ ਅਤੇ ਉਹਨਾਂ ਨੇ ਹੀ ਉਸਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ। ਪੁਲਿਸ ਮੁਤਾਬਕ ਇਸ ਤੋਂ ਬਾਅਦ ਉਸਦੇ ਸਹੁਰਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਪੁਲਿਸ ਨੇ ਪਰਿਵਾਰ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।