ਸ਼ੱਕ ਦੀ ਭੇਟ ਚੜ੍ਹਿਆ 11 ਸਾਲ ਪੁਰਾਣਾ ਪ੍ਰੇਮ ਵਿਆਹ; ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ
ਉਸ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਫੋਨ ’ਤੇ ਗੱਲਾਂ ਕਰਦੀ ਹੈ। ਇਸ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ। ਘਟਨਾ ਸਮੇਂ ਪਤੀ-ਪਤਨੀ ਘਰ ’ਚ ਇਕੱਲੇ ਸਨ। ਕਤਲ ਕਰਨ ਪਿੱਛੋਂ ਉਸ ਨੇ ਵਾਰਦਾਤ ਦੀ ਸੂਚਨਾ ਆਪਣੇ ਦੋਸਤ ਨੂੰ ਦਿੱਤੀ ਤੇ ਪੁਲਿਸ ਨੂੰ ਖੁਦ ਹੀ ਫੋਨ ਕੀਤਾ ਕਿ ਉਹ ਪੁਲਿਸ ਸਟੇਸ਼ਨ ਆ ਰਿਹਾ ਹੈ।
Publish Date: Mon, 20 Apr 2026 09:20 AM (IST)
Updated Date: Mon, 20 Apr 2026 09:22 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਨੇੜੇ ਇਕ ਪਿੰਡ ’ਚ ਨੌਜਵਾਨ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਨੌਜਵਾਨ ਉਸ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਗੁਰਪ੍ਰੀਤ ਸਿੰਘ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਤੇ ਉਸ ਦਾ 11 ਸਾਲ ਪਹਿਲਾਂ ਰਾਜਵਿੰਦਰ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ। ਉਸ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਫੋਨ ’ਤੇ ਗੱਲਾਂ ਕਰਦੀ ਹੈ। ਇਸ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ। ਘਟਨਾ ਸਮੇਂ ਪਤੀ-ਪਤਨੀ ਘਰ ’ਚ ਇਕੱਲੇ ਸਨ। ਕਤਲ ਕਰਨ ਪਿੱਛੋਂ ਉਸ ਨੇ ਵਾਰਦਾਤ ਦੀ ਸੂਚਨਾ ਆਪਣੇ ਦੋਸਤ ਨੂੰ ਦਿੱਤੀ ਤੇ ਪੁਲਿਸ ਨੂੰ ਖੁਦ ਹੀ ਫੋਨ ਕੀਤਾ ਕਿ ਉਹ ਪੁਲਿਸ ਸਟੇਸ਼ਨ ਆ ਰਿਹਾ ਹੈ। ਡੀਐੱਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਾਰਾ ਮਾਮਲਾ ਸਪੱਸ਼ਟ ਹੈ ਕਿ ਗੁਰਪ੍ਰੀਤ ਸਿੰਘ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਤੇ ਇਸੇ ਕਾਰਨ ਇਹ ਵਾਰਦਾਤ ਹੋਈ ਹੈ•। ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਮ੍ਰਿਤਕ ਰਾਜਵਿੰਦਰ ਕੌਰ ਦੇ ਦੋ ਬੱਚੇ ਹਨ•।