ਡਡਵਿੰਡੀ ਸ਼ਮਸ਼ਾਨਘਾਟ ਦੇ ਸੁਧਾਰ ਲਈ ਨੌਜਵਾਨਾਂ ਕੀਤੀ ਪਹਿਲ
ਡਡਵਿੰਡੀ ਵਿੱਚ ਸਾਫ਼-ਸਫ਼ਾਈ ਅਭਿਆਨ ਤਹਿਤ ਕਮਿਊਨਿਟੀ ਹਾਲ ਤੇ ਸ਼ਮਸ਼ਾਨਘਾਟ ਦੀ ਸੁਧਾਰ ਲਈ ਨੌਜਵਾਨਾਂ ਦੀ ਪਹਿਲ
Publish Date: Sat, 02 May 2026 08:10 PM (IST)
Updated Date: Sat, 02 May 2026 08:11 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਦੇ ਐੱਸਐੱਮਸੀ ਚੇਅਰਮੈਨ ਹਰਵਿੰਦਰ ਲਾਲ ਉਰਫ ਕਾਲਾ ਵੱਲੋਂ ਆਪਣੇ ਸਾਥੀਆਂ ਦੇ ਨਾਲ ਗ੍ਰਾਮ ਪੰਚਾਇਤ ਡਡਵਿੰਡੀ ਦੇ ਕਮਿਊਨਿਟੀ ਹਾਲ ਵਿਚ ਸਾਫ਼-ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਬੂਟੇ ਵੀ ਲਗਾਏ ਗਏ। ਇਸ ਮੌਕੇ ਹਰਵਿੰਦਰ ਲਾਲ ‘ਕਾਲਾ’ ਨੇ ਦੱਸਿਆ ਕਿ ਉਹ ਆਪਣੇ ਨੌਜਵਾਨ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਦੇ ਸ਼ਮਸ਼ਾਨਘਾਟ ਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਵੀ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਲਗਾਤਾਰ ਅਭਿਆਨ ਜਾਰੀ ਰੱਖਣਗੇ। ਇਸ ਮੌਕੇ ਵਾਇਸ ਚੇਅਰਮੈਨ ਸਤਨਾਮ ਸਿੰਘ, ਵਾਇਸ ਚੇਅਰਮੈਨ ਰਕੇਸ਼ ਕੁਮਾਰ, ਕਮੇਟੀ ਮੈਂਬਰ ਅਵਤਾਰ ਸਿੰਘ, ਐਲੀਮੈਂਟਰੀ ਸਕੂਲ ਦੇ ਵਾਇਸ ਚੇਅਰਮੈਨ ਰਕੇਸ਼ ਕੁਮਾਰ, ਸੁਖਦੇਵ ਲਾਲ ਪੰਚ, ਸਾਬਕਾ ਮੈਂਬਰ ਚਰਨਜੀਤ ਸਿੰਘ ਬੱਗੀ ਟੇਲਰ ਅਤੇ ਹਰਜਿੰਦਰ ਸਿੰਘ ਸਮੇਤ ਵੀ ਮੌਜੂਦ ਸਨ।