ਸੜਕੀ ਹਾਦਸੇ ’ਚ ਨੌਜਵਾਨ ਦੀ ਮੌਤ
ਸੜਕੀ ਹਾਦਸੇ ਚ ਨੌਜਵਾਨ ਦੀ ਹੋਈ ਮੌਤ
Publish Date: Wed, 29 Apr 2026 09:06 PM (IST)
Updated Date: Thu, 30 Apr 2026 04:16 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਸ਼ਹਿਰ ਦੇ ਚਹੇੜੂ ਇਲਾਕੇ ਦੇ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅਜੇ ਕੁਮਾਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਸਾਥੀ ਰਵੀ ਕੁਮਾਰ ਨਾਲ ਲਾਅ ਗੇਟ ਵੱਲ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਮੋਟਰਸਾਈਕਲ ਦੀ ਟਰਾਲੀ ਨਾਲ ਟੱਕਰ ਹੋ ਗਈ। ਉਸਦੇ ਦੱਸਣ ਮੁਤਾਬਕ ਟੱਕਰ ਦੌਰਾਨ ਰਵੀ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ।ਹਾਦਸੇ ਤੋਂ ਤੁਰੰਤ ਬਾਅਦ ਅਜੇ ਕੁਮਾਰ ਆਪਣੇ ਜਖਮੀ ਸਾਥੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲੈ ਕੇ ਆਇਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਅਚਾਨਕ ਹੋਏ ਇਸ ਹਾਦਸੇ ਨਾਲ ਪਰਿਵਾਰ ਵਿੱਚ ਗਹਿਰਾ ਸਦਮਾ ਛਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਗਈ। ਮੌਕੇ ’ਤੇ ਪੁੱਜੇ ਸ਼ਿਵ ਸੈਨਾ ਯੁਬੀਟੀ ਦੇ ਸੂਬਾ ਪ੍ਰੈਸ ਸਕਤਰ ਕਮਲ ਸਰੋਜ ਨੇ ਦਸਿਆ ਕਿ ਮੇਰੇ ਕੋਲ ਤਕਰੀਬਨ 12.30 ਤੇ ਸਿਵਲ ਹਸਪਤਾਲ ਤੋਂ ਇੱਕ ਲੜਕੇ ਦਾ ਫੋਨ ਜਾਂਦਾ ਤੇ ਉਹ ਲੜਕਾ ਅਭਿਸ਼ੇਕ ਦਸਦਾ ਹੈ ਕਿ ਐਕਸੀਡੈਂਟ ਹੋਇਆ ਤੇ ਲੜਕੇ ਦੀ ਮੌਤ ਹੋ ਗਈ ਹੈ ਉਹ ਕੌਸਲਰ ਰਵੀ ਸਿੱਧੂ ਨਾਲ ਸਿਵਲ; ਹਸਪਤਾਲ ਪੱੁਜੇ ਤੇ ਲੜਕੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਭੇਦਭਰੇ ਹਲਾਤਾਂ ਦਾ ਹੋਣਾ ਜਾਂਚ ਦਾ ਵਿਸ਼ਾ ਹੈ ਜਿਸਦਾ ਪਤਾ ਪੋਸ਼ਟ ਮਾਰਟਮ ਤੋਂ ਬਾਦ ਹੀ ਲੱਗੇਗਾ। ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।