ਅਵਾਰਾਗਰਦੀ ਦੇ ਦੋਸ਼ ਤਹਿਤ ਨੌਜਵਾਨ ਕਾਬੂ
ਅਵਾਰਾਗਰਦੀ ਕਰਨ ਦੇ ਦੋਸ਼ ਤਹਿਤ ਨੌਜਵਾਨ ਕਾਬੂ, ਮੁਕੱਦਮਾ ਦਰਜ
Publish Date: Sat, 09 May 2026 06:49 PM (IST)
Updated Date: Sat, 09 May 2026 06:50 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਭੁਲੱਥ ਪੁਲਿਸ ਵੱਲੋਂ ਅਵਾਰਾਗਰਦੀ ਕਰਨ ਦੇ ਦੋਸ਼ ਤਹਿਤ ਇਕ ਨੌਜਵਾਨ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿਚ ਪੁਲਿਸ ਪਾਰਟੀ ਪਿੰਡ ਖੱਸਣ ਵੱਲ ਨੂੰ ਜਾ ਰਹੀ ਸੀ ਤੇ ਜਦੋਂ ਉਹ ਖੱਸਣ ਰੋਡ ’ਤੇ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੇ ਤਾਂ ਇਕ ਨੌਜਵਾਨ ਬਿਨਾਂ ਵਜਾ ਘੁੰਮਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਲੁਕਣ ਵਾਸਤੇ ਸੜਕ ਕਿਨਾਰੇ ਦਰੱਖਤ ਦੇ ਪਿੱਛੇ ਛੁਪ ਗਿਆ ਤੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਪਾਰਟੀ ਨੇ ਉਸ ਨੂੰ ਬਿਨਾਂ ਵਜ੍ਹਾ ਘੁੰਮਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕਿਆ। ਉਸ ਨੇ ਆਪਣਾ ਨਾਮ ਦਵਿੰਦਰ ਕੁਮਾਰ ਪੁੱਤਰ ਧਰਮ ਪਾਲ ਵਾਸੀ ਪਿੰਡ ਬੁੱਲੋਵਾਲ ਥਾਣਾ ਭੋਗਪੁਰ ਦੱਸਿਆ। ਭੁਲੱਥ ਪੁਲਿਸ ਵੱਲੋਂ ਨੌਜਵਾਨ ਨੂੰ ਅਵਾਰਾਗਰਦੀ ਦੇ ਦੋਸ਼ ਤਹਿਤ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।