ਅੱਧੀ ਦਰਜਨ ਤੋਂ ਵੱਧ ਲੋਕਾਂ ਕੀਤਾ ਹਮਲਾ, ਇਕ ਜ਼ਖ਼ਮੀ
ਕੰਮ ਤੋਂ ਆਉਂਦੇ ਨੌਜਵਾਨ ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਸਿਵਲ ਹਸਪਤਾਲ ਵਿਖੇ ਐਡਮਿਟ
Publish Date: Tue, 12 May 2026 07:07 PM (IST)
Updated Date: Tue, 12 May 2026 07:09 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਚੱਕ ਹਕੀਮ ਵਿਖੇ ਕੰਮ ਤੋਂ ਆ ਰਹੇ ਨੌਜਵਾਨ ਨੂੰ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਜ਼ਖ਼ਮੀ ਹਾਲਾਤ ਵਿਚ ਲਿਆਂਦਾ ਗਿਆ। ਜੇਰੇ ਇਲਾਜ ਕਰਨ ਪੁੱਤਰ ਸੁਨੇਸ਼ ਕੁਮਾਰ ਵਾਸੀ ਚੱਕ ਹਕੀਮ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਉਸਨੂੰ ਰੋਕ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹੁਣ ਉਹ ਸਿਵਲ ਹਸਪਤਾਲ ਫਗਵਾੜਾ ’ਚ ਜੇਰੇ ਇਲਾਜ ਹੈ। ਉਸ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।