ਭੇਦ ਭਰੇ ਹਾਲਾਤਾਂ ਚ ਵਿਦਿਆਰਥੀ ਨੇ ਮਾਰੀ ਛਾਲ, ਮੌਤ
ਭੇਦ ਭਰੇ ਹਾਲਾਤਾਂ ਚ ਨੌਜਵਾਨ ਨੇ ਮਾਰੀ ਛਾਲ ਮੌਤ
Publish Date: Tue, 17 Feb 2026 07:58 PM (IST)
Updated Date: Tue, 17 Feb 2026 08:00 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੀ ਸਥਾਨਕ ਯੂਨੀਵਰਸਿਟੀ ਵਿਚ ਭੇਦ ਭਰੇ ਹਾਲਾਤਾਂ |ਚ ਇਕ ਨੌਜਵਾਨ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ’ਤੇ ਮ੍ਰਿਤਕ ਦੇਹ ਨੂੰ ਫਗਵਾੜਾ ਦੀ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਯੂਨੀਵਰਸਿਟੀ ਵਿਚ ਕਿਸੇ ਨੌਜਵਾਨ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਮੌਕੇ ’ਤੇ ਪੁੱਜੇ ਤੇ ਮ੍ਰਿਤਕ ਦੇਹ ਨੂੰ ਫਗਵਾੜਾ ਦੀ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੇ ਦਾ ਨਾਮ ਨਿਖਲ ਵਾਸੀ ਫਿਲੌਰ ਹੈ, ਜਿਸਦੀ ਕਿ ਮਾਨਸਿਕ ਸਥਿਤੀ ਠੀਕ ਨਹੀਂ ਸੀ ਜਾਪਦੀ। ਉਸਨੇ ਸਟੇਟਸ ਪਾ ਕੇ ਸ਼ੇਅਰ ਕੀਤਾ ਹੋਇਆ ਸੀ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀ ਜਾਂਚ ਸਬੰਧੀ ਬਿਆਨ ਹੋਣਗੇ, ਉਸ ਦੇ ਤਹਿਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।