ਹਲਕਾ ਫਿਲੌਰ ਦੇ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ, ਕਿਸੇ ਵੀ ਕੀਮਤ 'ਤੇ ਨਹੀਂ ਜਾਵੇਗਾ ਬਖਸ਼ਿਆ
ਥਾਣਾ ਬਿਲਗਾ ਅਧੀਨ ਪਿੰਡ ਪੈਂਦੇ ਬੁਰਜ ਹੁਸਨ ਵਿੱਚ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੇ ਘਰ ਉੱਤੇ ਚਲਾਇਆ ਗਿਆ ਪੀਲਾ ਪੰਜਾ। ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਲਕਾ ਫਿਲੌਰ ਦੇ ਡੀਐਸਪੀ ਸਰਵਨ ਸਿੰਘ ਬੱਲ ਨੇ ਜਾਣਕਾਰੀ ਦਿੱਤੀ ਕਿ ਇੱਕ ਨਸ਼ਾ ਤਸਕਰ ਪਛਾਣ ਸੁਰਿੰਦਰ ਸਿੰਘ ਉਰਫ ਸ਼ਿੰਦਾ ਵਜੋ ਹੋਈ ਹੈ, ਜੋ ਕਿ ਕਾਫੀ ਲੰਬੇ ਸਮੇਂ ਤੋਂ ਨਸ਼ੇ ਦਾ ਵਪਾਰ ਕਰ ਰਿਹਾ ਸੀ।
Publish Date: Sat, 12 Jul 2025 03:09 PM (IST)
Updated Date: Sat, 12 Jul 2025 03:11 PM (IST)
ਰਾਜ ਕੁਮਾਰ ਨੰਗਲ, ਪੰਜਾਬੀ ਜਾਗਰਣ, ਫਿਲੌਰ - ਥਾਣਾ ਬਿਲਗਾ ਅਧੀਨ ਪਿੰਡ ਪੈਂਦੇ ਬੁਰਜ ਹੁਸਨ ਵਿੱਚ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੇ ਘਰ ਉੱਤੇ ਚਲਾਇਆ ਗਿਆ ਪੀਲਾ ਪੰਜਾ। ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਲਕਾ ਫਿਲੌਰ ਦੇ ਡੀਐਸਪੀ ਸਰਵਨ ਸਿੰਘ ਬੱਲ ਨੇ ਜਾਣਕਾਰੀ ਦਿੱਤੀ ਕਿ ਇੱਕ ਨਸ਼ਾ ਤਸਕਰ ਪਛਾਣ ਸੁਰਿੰਦਰ ਸਿੰਘ ਉਰਫ ਸ਼ਿੰਦਾ ਵਜੋ ਹੋਈ ਹੈ, ਜੋ ਕਿ ਕਾਫੀ ਲੰਬੇ ਸਮੇਂ ਤੋਂ ਨਸ਼ੇ ਦਾ ਵਪਾਰ ਕਰ ਰਿਹਾ ਸੀ।
ਇਸ 'ਤੇ ਪਹਿਲਾਂ ਹੀ ਵੱਖ-ਵੱਖ ਧਰਮਾਂ ਦੇ ਚਾਰ ਤੋਂ ਪੰਜ ਦੇ ਕਰੀਬ ਮੁਕੱਦਮੇ ਦਰਜ ਸਨ ਅਤੇ ਪੰਚਾਇਤੀ ਜ਼ਮੀਨ 25 ਤੋਂ 30 ਮਰਲੇ ਦੇ ਕਰੀਬ ਤੇ ਕਾਬਜ਼ ਸੀ ਅਤੇ ਪੰਚਾਇਤ ਵੀਡੀਓ ਸਾਹਿਬ ਦੀ ਮਦਦ ਨਾਲ ਜ਼ਮੀਨ ਨੂੰ ਛੁੱਡਵਾ ਕੇ ਪੰਚਾਇਤ ਸਪੁਰਦ ਕਰਵਾ ਦਿੱਤੀ ਗਈ, ਜਿਸ ਦੀ ਕੀਮਤ 65 ਲੱਖ ਦੇ ਕਰੀਬ ਹੈ ਅਤੇ ਨੀਲਾਮੀ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਇੱਕ ਕਿਲੋ ਹੀਰੋਇਨ ਅਤੇ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਦਾ ਮੁਕੱਦਮਾ ਵੀ ਦਰਜ ਹੈ ਅਤੇ ਕਾਫੀ ਸਮੇਂ ਸੁਰਿੰਦਰ ਸਿੰਘ ਸ਼ਿੰਦਾ ਜੇਲ੍ਹ ਵਿੱਚ ਹੈ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇ ਅਤੇ ਨਸ਼ਾ ਤਸਕਰ ਖਿਲਾਫ਼ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।