ਰਾਮਗੜ੍ਹੀਆ ਕਾਲਜ ’ਚ ਲਾਈਫ ਸਕਿਲਜ਼ ਵਿਸ਼ੇ ’ਤੇ ਵਰਕਸ਼ਾਪ ਕਰਵਾਈ
ਰਾਮਗੜ੍ਹੀਆ ਕਾਲਜ ਵਿਚ ਲਾਇਫ ਸਕਿਲਜ਼ ਵਿਸ਼ੇ ਉੱਪਰ ਵਰਕਸ਼ਾਪ ਦਾ ਆਯੋਜਨ*
Publish Date: Sat, 11 Apr 2026 07:03 PM (IST)
Updated Date: Sat, 11 Apr 2026 07:05 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਰਾਮਗੜ੍ਹੀਆ ਕਾਲਜ ਵੱਲੋਂ ਲਾਈਫ ਸਕਿਲਜ਼ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਮਾਨਸਿਕ ਤਣਾਅ, ਰੋਜ਼ ਮਰ੍ਹਾ ਦੀਆਂ ਸਮੱਸਿਆਵਾਂ ਨਾਲ ਨਜਿੱਠਣ, ਗੁੱਸੇ ’ਤੇ ਕਾਬੂ ਪਾਉਣ ਅਤੇ ਨਾਲ਼ ਹੀ ਫੈਸਲਾ ਲੈਣ ਦੀ ਸਮਰਥਾ, ਗੁੱਸੇ ਉੱਪਰ ਕੰਟਰੋਲ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਵਰਕਸ਼ਾਪ ਦੇ ਮੁੱਖ ਬੁਲਾਰੇ ਡਾ. ਰਿਚਾ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਵਰਕਸ਼ਾਪ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਈ। ਇਸ ਨਾਲ ਵਿਦਿਆਰਥੀ ਜਿੱਥੇ ਉਤਸ਼ਾਹਿਤ ਹੋਏ ਉੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਸਮਝਣ ਲਈ ਨਿੱਕੇ-ਨਿੱਕੇ ਪ੍ਰਯੋਗਾਂ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੌਕੇ ਕਾਲਜ ਦੇ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਨੇ ਕਾਲਜ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਪ੍ਰੋਗਰਾਮ ਦੇ ਕਨਵੀਨਰ ਅਤੇ ਕਾਲਜ ਦੇ ਐਡਮਨਿਸਟ੍ਰੇਟਰ ਡਾ. ਸੁਰਿੰਦਰਜੀਤ ਕੌਰ ਨੂੰ ਅਜਿਹੇ ਹੋਰ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਵੰਦਨਾ ਬਾਂਸਲ ਅਤੇ ਸਮੂਹ ਕਾਲਜ ਸਟਾਫ ਮੌਜੂਦ ਰਿਹਾ। ਇਸ ਵਰਕਸ਼ਾਪ ਨਾਲ ਜਿੱਥੇ ਵਿਦਿਆਰਥੀਆਂ ਵਿਚ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਬਤ ਡੂੰਘਾਈ ਨਾਲ਼ ਸੋਚਣ ਦੀ ਸਮਰੱਥਾ ਵਿਚ ਵਾਧਾ ਹੋਇਆ ਉੱਥੇ ਕਾਲਜ ਦੇ ਸਮੂਹ ਸਟਾਫ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।