ਅਕਾਲ ਗਲੈਕਸੀ ਕਾਨਵੈਂਟ ਸਕੂਲ ’ਚ ਕਰਵਾਈ ਵਰਕਸ਼ਾਪ
ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿੱਚ ਕਰਵਾਈ ਵਰਕਸ਼ਾਪ
Publish Date: Fri, 10 Apr 2026 06:23 PM (IST)
Updated Date: Fri, 10 Apr 2026 06:26 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿੱਚ ਪ੍ਰਿੰਸੀਪਲ ਮੋਨਾ ਘਈ ਦੀ ਅਗਵਾਈ ਵਿੱਚ ਮਾਡਲ ਯੂਨਾਈਟਿਡ ਨੇਸ਼ਨਜ਼ ’ਤੇ ਇੱਕ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਮਿਸਟਰ ਹਿਤਾਂਸ਼ੂ ਅਲੰਗ ਅਤੇ ਮਿਸਟਰ ਸਾਧਿਆ ਬੱਸੀ ਪ੍ਰਬੰਧਕ ਸੀਟੀ ਐੱਮਯੂਐੱਨ ਅਤੇ ਸੀਟੀ ਵਰਲਡ ਸਕੂਲ ਵੱਲੋਂ 7ਵੀਂ ਤੋਂ 12ਵੀਂ ਤੱਕ ਜਮਾਤਾਂ ਦੇ ਵਿਦਿਆਰਥੀਆਂ ਲਈ ਮਾਡਲ ਯੂਨਾਈਟਿਡ ਨੇਸ਼ਨਜ਼ 'ਤੇ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ ਹੈ। ਇਸ ਵਰਕਸ਼ਾਪ ਵਿੱਚ ਮਿਸਟਰ ਹਿਤਾਂਸ਼ੂ ਅਲੰਗ ਅਤੇ ਮਿਸਟਰ ਸਾਧਿਆ ਬੱਸੀ ਨੇ ਵਿਦਿਆਰਥੀਆਂ ਨੂੰ ਐੱਮਯੂਐੱਨ ਕੀ ਹੈ, ਇਸ ਦਾ ਉਦੇਸ਼ ਕੀ ਹੈ, ਕੋਈ ਇਸ ਦਾ ਹਿੱਸਾ ਕਿਵੇਂ ਹੋ ਸਕਦਾ ਹੈ, ਇਸ ਦੀਆਂ ਕਮੇਟੀਆਂ ਅਤੇ ਕਿਸਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ (ਐੱਮਯੂਐੱਨ) ਮਾਡਲ ਯੂਨਾਈਟਿਡ ਨੇਸ਼ਨਜ਼ ਇੱਕ ਵਿੱਦਿਅਕ ਸਰਗਰਮੀ ਹੈ, ਜਿਸ ਵਿੱਚ ਵਿਦਿਆਰਥੀ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਭੂਮਿਕਾ ਨਿਭਾਉਂਦੇ ਹਨ। ਇਸ ਵਿੱਚ ਵਿਦਿਆਰਥੀ ਦੁਨੀਆ ਭਰ ਦੇ ਮੁੱਦਿਆਂ ’ਤੇ ਚਰਚਾ, ਵਾਦ-ਵਿਵਾਦ ਅਤੇ ਸਮੱਸਿਆਵਾਂ ਦੇ ਹੱਲ ਪੇਸ਼ ਕਰਦੇ ਹਨ। ਐੱਮਯੂਐੱਨ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਨੇਤ੍ਰਤਵ, ਖੋਜ, ਸੰਚਾਰ ਅਤੇ ਕੂਟਨੀਤੀ ਦੇ ਗੁਣ ਵਿਕਸਿਤ ਕਰਦਾ ਹੈ। ਇਹ ਸਰਗਰਮੀ ਵਿਦਿਆਰਥੀਆਂ ਨੂੰ ਗਲੋਬਲ ਸੋਚ ਲਈ ਪ੍ਰੇਰਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਅਤੇ ਸਜਗ ਨਾਗਰਿਕ ਬਣਨ ਵਿੱਚ ਮਦਦ ਕਰਦੀ ਹੈ।
ਇਸ ਮੌਕੇ ਪ੍ਰਿੰਸੀਪਲ ਮੋਨਾ ਘਈ ਨੇ ਮਿਸਟਰ ਹਿਤਾਂਸ਼ੂ ਅਲੰਗ ਅਤੇ ਮਿਸਟਰ ਸਾਧਿਆ ਬੱਸੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਦੁਆਰਾ ਐੱਮਯੂਐੱਨ ਸਬੰਧੀ ਆਪਣੀ ਭਾਗੀਦਾਰੀ ਅਤੇ ਜਾਣਕਾਰੀ ਨੂੰ ਸਭ ਨਾਲ਼ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਅੱਗੇ ਤੋਂ ਹੋਰ ਮਿਹਨਤ ਤੇ ਐੱਨਈਪੀ 2020 ਅਧੀਨ 21ਵੀਂ ਸਦੀ ਦੇ ਵਿਦਿਆਰਥੀਆਂ ਦੀਆਂ ਚੁਣੌਤੀਆਂ ਲਈ ਭਵਿੱਖ ਵਿੱਚ ਤਿਆਰ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਅਕਾਲ ਗਰੁੱਪ ਆਫ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਪ੍ਰਿੰਸੀਪਲ ਮਧੂ ਸ਼ਰਮਾ ਜੂਨੀਅਰ ਵਿੰਗ, ਮੈਨੇਜਮੈਂਟ ਮੈਂਬਰ ਪਰਗਟ ਸਿੰਘ ਜੱਜ, ਸਕੂਲ ਕੋਰਆਰਡੀਨੇਟਰਸ, ਹਾਊਸ ਇੰਚਾਰਜ, ਐਕਟੀਵਿਟੀ ਇੰਚਾਰਜ ਅਤੇ ਸਟਾਫ਼ ਮੈਂਬਰ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।