ਮਹਿਲਾਵਾ ਸਾਡੇ ਸਮਾਜ ਦੀ ਰੀੜ ਦੀ ਹੱਡੀ ਉਨ੍ਹਾਂ ਦਾ ਸਨਮਾਨ ਜ਼ਰੂਰੀ
ਮਹਿਲਾਵਾ ਸਮਾਜ ਦੀ ਰੀੜ ਦੀ ਹੱਡੀ ਉਨ੍ਹਾਂ ਦਾ ਸਨਮਾਨ ਜਰੂਰੀ
Publish Date: Sat, 07 Mar 2026 07:12 PM (IST)
Updated Date: Sat, 07 Mar 2026 07:15 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕੌਮਾਂਤਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਮਹਿਲਾਵਾਂ ਦੇ ਅਧਿਕਾਰਾਂ, ਸਨਮਾਨ ਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵੱਲ ਧਿਆਨ ਕੇਂਦਰਿਤ ਕਰਨਾ ਹੈ। ਸਮਾਜ ਦੀ ਤਰੱਕੀ ਉਸ ਵੇਲੇ ਹੀ ਸੰਭਵ ਹੈ ਜਦੋਂ ਮਹਿਲਾਵਾਂ ਨੂੰ ਸਿੱਖਿਆ, ਰੋਜ਼ਗਾਰ ਤੇ ਬਰਾਬਰ ਮੌਕੇ ਮਿਲਣ। ਹਰ ਸਮਾਜ, ਹਰ ਵਰਗ ਵਿਚ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਲਗਾਕੇ ਤੁਰਣ ਵਾਲੀਆਂ ਮਹਿਲਾਵਾਂ ਹਰ ਸਮਾਜ ਹਰ ਵਰਗ ਦੀ ਰੀੜ੍ਹ ਦੀ ਹੱਡੀ ਹੁੰਦੀਆ ਹਨ। ਇਨ੍ਹਾਂ ਤੋ ਬਿਨਾ ਕਿਸੇ ਵੀ ਘਰ ਦਾ ਸੁਪਨਾ ਸਕਾਰ ਨਹੀ ਹੁੰਦਾ। ਕਿਧਰੇ ਮਾਂ, ਕਿਧਰੇ ਭੈਣ, ਕਿਧਰੇ ਪਤਨੀ, ਕਿਧਰੇ ਬੇਟੀ ਵੱਖ-ਵੱਖ ਰੂਪਾਂ ਵਿਚ ਇਹ ਪੁਰਸ਼ਾਂ ਦੇ ਹਰ ਦੁੱਖ-ਸੁੱਖ ਵਿਚ ਨਾਲ ਹੁੰਦੀਆਂ ਹਨ ਪਰ ਫਿਰ ਵੀ ਕੁਝ ਘਟੀਆ ਮਾਨਸਿਕਤਾ ਦੇ ਲੋਕਾਂ ਕਾਰਨ ਉਨ੍ਹਾਂ ’ਤੇ ਅੱਤਿਆਚਾਰ ਕੀਤੇ ਜਾ ਰਹੇ ਹਨ ਜੋਕਿ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ, ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ ਦੇ ਚੇਅਰਮੈਨ ਪੰਕਜ ਸਰਦਾਨਾ, ਡਿਵਾਇਨ ਪਬਲਿਕ ਸਕੂਲ਼ ਫਗਵਾੜਾ ਦੇ ਚੇਅਰਮੈਨ ਪੰਕਜ ਕਪੂਰ, ਕਪੂਰ ਪੈਟਰੋਲੀਅਮ ਚਾਚੋਕੀ ਫਗਵਾੜਾ ਦੇ ਮਾਲਕ ਪੁਨਿਤ ਕਪੂਰ, ਐਡਵੋਕੇਟ ਵਰੁਣ ਕੁਮਾਰ ਵਧਾਵਨ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਿਲਾਵਾਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਸਿੱਖਿਆ, ਖੇਡਾਂ, ਵਿਗਿਆਨ, ਰਾਜਨੀਤੀ ਤੇ ਵਪਾਰ ਵਰਗੇ ਖੇਤਰਾਂ ਵਿਚ ਮਹਿਲਾਵਾਂ ਨੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਫਿਰ ਵੀ ਕਈ ਥਾਵਾਂ ’ਤੇ ਮਹਿਲਾਵਾਂ ਨੂੰ ਅਜੇ ਵੀ ਭੇਦਭਾਵ ਤੇ ਸਮਾਜਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਗੁਣਵੱਤਾ ਵਾਲੀ ਸਿੱਖਿਆ ਤੇ ਸੁਰੱਖਿਅਤ ਮਾਹੌਲ ਮਿਲੇ। ਜੇਕਰ ਮਹਿਲਾਵਾਂ ਨੂੰ ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਮਿਲਣ ਤਾਂ ਉਹ ਨਾ ਸਿਰਫ਼ ਆਪਣੇ ਪਰਿਵਾਰ ਨੂੰ ਮਜ਼ਬੂਤ ਬਣਾਉਂਦੀਆਂ ਹਨ, ਸਗੋਂ ਦੇਸ਼ ਦੀ ਆਰਥਿਕ ਤਰੱਕੀ ਵਿਚ ਵੀ ਵੱਡਾ ਯੋਗਦਾਨ ਪਾਉਂਦੀਆਂ ਹਨ। ਸਰਕਾਰ ਤੇ ਸਮਾਜ ਦੋਵਾਂ ਨੂੰ ਮਿਲ ਕੇ ਮਹਿਲਾਵਾਂ ਦੀ ਭਲਾਈ ਲਈ ਕਦਮ ਚੁੱਕਣੇ ਚਾਹੀਦੇ ਹਨ। ਮਹਿਲਾਵਾਂ ਦੇ ਅਧਿਕਾਰਾਂ ਦੀ ਰੱਖਿਆ, ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸਮਾਨ ਮੌਕੇ ਦੇਣਾ ਸਮਾਜ ਦੀ ਜ਼ਿੰਮੇਵਾਰੀ ਹੈ। ਜਦੋਂ ਮਹਿਲਾਵਾਂ ਸਸ਼ਕਤ ਹੁੰਦੀਆਂ ਹਨ ਤਾਂ ਪੂਰਾ ਸਮਾਜ ਤਰੱਕੀ ਦੀ ਰਾਹ ਤੇ ਅੱਗੇ ਵੱਧਦਾ ਹੈ। ਕੌਮਾਂਤਰੀ ਮਹਿਲਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਹਿਲਾਵਾਂ ਦਾ ਸਨਮਾਨ ਤੇ ਉਨ੍ਹਾਂ ਦੀ ਤਰੱਕੀ ਹੀ ਇਕ ਖੁਸ਼ਹਾਲ ਤੇ ਸਮਾਨ ਸਮਾਜ ਦੀ ਨੀਂਹ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਯਤਨ ਕਰਨੇ ਚਾਹੀਦੇ ਹਨ।