ਲੰਗਰਾਂ ਵਾਸਤੇ ਤਿੰਨ ਟਰੱਕ ਕਣਕ ਦੇ ਭੇਜੇ
ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰਾਂ ਵਾਸਤੇ ਤਿੰਨ ਟਰੱਕ ਭੇਜੇ
Publish Date: Sat, 09 May 2026 10:02 PM (IST)
Updated Date: Sat, 09 May 2026 10:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਸਾਲ ਵੀ ਵੱਡਾ ਉਪਰਾਲਾ ਕਰਦੇ ਹੋਏ 600 ਦੇ ਕਰੀਬ ਬੋਰਾ ਕਣਕ ਦਾ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਤੋਂ ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ ਗਿਆ। ਤਿੰਨ ਟਰੱਕਾਂ ਨੂੰ ਰਵਾਨਾ ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਐਡਵੋਕੇਟ ਜਰਨੈਲ ਸਿੰਘ ਵਾਹਦ, ਮੈਨਜਰ ਨਰਿੰਦਰ ਸਿੰਘ ਤੇ ਹਲਕੇ ਦੇ ਸ੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂਆਂ ਵੱਲੋਂ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਇਹ ਵੱਡਾ ਉਪਰਾਲਾ ਸ੍ਰੋਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਉਨ੍ਹਾਂ ਦੀ ਪੂਰੀ ਟੀਮ ਜੋ ਗੁਰੂ ਘਰ ਪੰਥ ਨੂੰ ਸਮਰਪਿਤ ਹੈ, ਵੱਲੋਂ ਕੀਤਾ ਗਿਆ ਵਧੀਆ ਉਪਰਾਲਾ ਹੈ। ਇਸ ਦੌਰਾਨ ਉਨ੍ਹਾਂ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਤੇ ਪੰਥ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਇਸ ਮੌਕੇ ਰਜਿੰਦਰ ਸਿੰਘ ਚੰਦੀ ਤੇ ਐਡਵੋਕੇਟ ਜਰਨੈਲ ਸਿੰਘ ਵਾਹਦ ਨੇ ਆਖਿਆ ਕਿ ਅਗਲੇ ਸਾਲ ਇਸ ਤੋਂ ਵੱਡੇ ਪੱਧਰ ’ਤੇ ਉਪਰਾਲਾ ਕਰਕੇ ਇਸ ਤੋਂ ਵੱਧ ਕਣਕ ਦੀ ਬੋਰੀ ਗੁਰੂ ਦੀ ਨਗਰੀ ਭੇਜੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਸੇਵਾ ਗੁਰੂ ਰਾਮਦਾਸ ਖੁਦ ਲੈਂਦੇ ਹਨ। ਇਸ ਮੌਕੇ ਉਨ੍ਹਾਂ ਨੇ ਫਗਵਾੜਾ ਹਲਕੇ ਦੀ ਸਮੂਹ ਸੰਗਤ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰੂ ਘਰ ਦੇ ਲੰਗਰਾਂ ਵਿਚ ਆਪਣਾ ਵੱਡਾ ਯੋਗਦਾਨ ਪਾਇਆ। ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਵਾਹਦ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਗੁਰਦੀਪ ਸਿੰਘ ਖੇੜਾ, ਗੁਰਦੀਪ ਸਿੰਘ ਮਾਣਕ, ਅਵਤਾਰ ਸਿੰਘ ਮੰਗੀ, ਮੈਨਜਰ ਨਰਿੰਦਰ ਸਿੰਘ, ਸਤਵਿੰਦਰ ਸਿੰਘ ਘੁੰਮਣ, ਬਿੰਦਰ ਸਿੰਘ ਰਾਵਲਪਿੰਡੀ, ਧਾਰਮਿਕ ਆਗੂ ਸਤਨਾਮ ਸਿੰਘ ਅਰਸ਼ੀ, ਸਤਪਾਲ ਸਿਘ ਕਿਸ਼ਨਪੁਰ, ਤਜਮੋਹਨ ਸਿੰਘ ਚਾਨਾ, ਸੁਖਵਿੰਦਰ ਸਿੰਘ ਕੰਬੋਜ, ਜਸਵਿੰਦਰ ਸਿੰਘ ਬਸਰਾ, ਗੁਰਪੀਤ ਸਿੰਘ, ਸਿੰਗਾਰਾ ਸਿੰਘ, ਪਰਮਿੰਦਰ ਸਿੰਘ ਲਾਡੀ, ਜੋਗਾ ਸਿੰਘ ਢੱਗੇ, ਗਿਆਨ ਸਿੰਘ ਦੁੱਗ, ਬਲਦੇਵ ਸਿੰਘ ਬਬੇਲੀ, ਕੁੰਦਨ ਸਿਘ, ਜਸਵਿੰਦਰ ਸਿਘ ਡੁਮੇਲੀ, ਇੰਦਰਜੀਤ ਸਿੰਘ ਮਹਿੰਦਰ ਸਿੰਘ ਲੱਖਪੁਰ, ਸਤਨਾਮ ਸਿੰਘ, ਜਸਵੀਰ ਸਿੰਘ ਰਾਣੀਪੁਰ, ਅੰਮ੍ਰਿਤਪਾਲ ਸਿੰਘ ਖੁਰਮਪੁਰ, ਕੁਲਵਿੰਦਰ ਸਿੰਘ ਕਿੰਦਾ, ਜੀਤੀ ਖੇੜਾ, ਰਜਿੰਦਰ ਸਿੰਘ ਨੰਗਲ, ਲਾਲ ਸਿੰਘ, ਅਮਰੀਕ ਸਿੰਘ ਬੁਹਾਨੀ, ਚਰਨਜੀਤ ਸਿੰਘ, ਸੰਨੀ ਵਾਹਦ, ਜੁਝਾਰ ਸਿੰਘ, ਬੱਬੂ ਮਾਣਕ, ਰਣਜੀਤ ਸਿੰਘ ਹਰਦਾਸਪੁਰ, ਲਖਵਿਦਰ ਸਿੰਘ ਮਹੇੜੂ, ਝਿਲਮਿਲ ਸਿੰਘ ਭਿੰਡਰ, ਮਾਸਟਰ ਮਨਜੀਤ ਸਿੰਘ, ਜੋਧਨ ਸਿੰਘ ਪਲਾਹੀ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।