ਜੋ ਵੀ ਜਥੇਬੰਦੀ ਨਾਲ ਜੁੜ ਰਿਹਾ, ਉਨ੍ਹਾਂ ਦਾ ਸਤਿਕਾਰ ਕਰਾਂਗੇ : ਹਰਪਿੰਦਰ ਭਿੰਦਾ
ਜੋ ਵੀ ਵੀਰ ਜਥੇਬੰਦੀ ਨਾਲ ਜੁੜ ਰਹੇ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਾਂਗੇ : ਹਰਪਿੰਦਰ ਭਿੰਦਾ
Publish Date: Thu, 14 May 2026 10:18 PM (IST)
Updated Date: Thu, 14 May 2026 10:21 PM (IST)

ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੁਰਾਣੇ ਤੇ ਸੀਨੀਅਰ ਅਹੁਦੇਦਾਰਾਂ ਵੱਲੋਂ ਚੁਣੀ ਗਈ ਨਵੀਂ ਟੀਮ ਦੇ ਜਜ਼ਬੇ ਨੂੰ ਵੇਖਦਿਆਂ ਹੋਇਆ ਲੋਕ ਆਪ ਮੁਹਾਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨਾਲ ਜੁੜ ਰਹੇ ਹਨ ਕਿਉਂਕਿ ਪਾਰਟੀ ਹਾਈਕਮਾਂਡ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਕਿਸਾਨ ਦਾ ਕੋਈ ਵੀ ਜਾਇਜ਼ ਕੰਮ ਹੋਵੇ ਉਸਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਕਰਵਾਇਆ ਜਾਵੇ। ਜੋ ਵੀਰ ਵੀ ਸਾਡੀ ਜਥੇਬੰਦੀ ਨਾਲ ਕੰਮ ਕਰਨ ਦੇ ਤਰੀਕੇ ਨੂੰ ਦੇਖਦਿਆਂ ਸਾਡੇ ਨਾਲ ਜੁੜ ਰਹੇ ਹਨ, ਅਸੀ ਉਨ੍ਹਾਂ ਨੂੰ ਜੀ ਆਇਆ ਆਖਦੇ ਹਾਂ ਤੇ ਜਥੇਬੰਦੀ ’ਚ ਉਨ੍ਹਾਂ ਦਾ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਹੋਏ ਇਕ ਇਕੱਠ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ, ਜਥੇਬੰਦੀ ਦੇ ਪੁਰਾਣੇ ਤੇ ਸੀਨੀਅਰ ਆਗੂ ਜ਼ਿਲ੍ਹਾ ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਰਾਏ ਨੇ ਸਾਂਝੇ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬੋਪਾਰਾਏ, ਮੁਬਾਰਕਪੁਰ, ਖੱਸਣ ਆਦਿ ਪਿੰਡਾਂ ਤੋਂ ਕਿਸਾਨ ਵੀਰ ਸਾਡੀ ਜਥੇਬੰਦੀ ਨਾਲ ਜੁੜ ਰਹੇ ਹਨ। ਇਸੇ ਤਰ੍ਹਾਂ ਸਤਨਾਮ ਸਿੰਘ ਹੋਠੀ ਸੱਤੂ ਦੀ ਅਗਵਾਈ ਹੇਠ ਪਿੰਡ ਮਾਨਾ ਤਲਵੰਡੀ ਤੋਂ ਨਰਿੰਦਰ ਸਿੰਘ, ਸ਼ਰਨਜੀਤ ਸਿੰਘ ਸੰਨੀ ਸ਼ੋਕਰ, ਮਹਿੰਦਰ ਸਿੰਘ ਆਦਿ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਿਚ ਸ਼ਮੂਲੀਅਤ ਕਰਕੇ ਖੁਸ਼ੀ ਮਹਿਸੂਸ ਕੀਤੀ। ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਸੀ. ਮੀਤ ਪ੍ਰਧਾਨ, ਜਗਜੀਤ ਸਿੰਘ ਬੋਲੀ ਸੀ. ਮੀਤ ਪ੍ਰਧਾਨ, ਸੋਮਨਾਥ ਮੁੱਖ ਸਲਾਹਕਾਰ, ਪ੍ਰਤਾਪ ਸਿੰਘ ਭਿੰਡਰ ਬਲਾਕ ਪ੍ਰਧਾਨ, ਬਲਵੀਰ ਸਿੰਘ ਜੇਈ ਤੇ ਹਰਭਜਨ ਸਿੰਘ ਗੁਰਾਇਆ ਜ਼ਿਲ੍ਹਾ ਕੈਸ਼ੀਅਰ, ਸੁਖਵਿੰਦਰ ਸਿੰਘ, ਆਦਿ ਹਾਜ਼ਰ ਸਨ।