ਕਾਲਜ ਕੈਂਪਸ ਦੇ ਵਾਟਰ ਕੂਲਰ ਦੀ ਮੁਰੰਮਤ ਕਰਵਾਈ
ਕਾਲਜ ਕੈਂਪਸ ਦੇ ਨਿਊ ਬਲਾਕ ਦੇ ਵਾਟਰ ਕੂਲਰ ਦੀ ਮੁਰੰਮਤ ਕਰਵਾਈ
Publish Date: Thu, 07 May 2026 07:40 PM (IST)
Updated Date: Thu, 07 May 2026 07:41 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਮੈਡਮ ਸਕਿੰਦਰ ਕੌਰ ਬਰਾੜ ਦੀ ਯੋਗ ਅਗਵਾਈ ਹੇਠ ਐੱਨਆਰਆਈ ਜੋਗਿੰਦਰ ਬੱਲ ਤੇ ਕਾਲਜ ਦੇ ਸੇਵਾ ਮੁਕਤ ਕਰਮਚਾਰੀ ਸੁਰਿੰਦਰ ਕੁਮਾਰ ਥਾਪਰ ਨੇ ਕਾਲਜ ਕੈਂਪਸ ਦੇ ਨਿਊ ਬਲਾਕ ਦੇ ਵਾਟਰ ਕੂਲਰ ਦੀ ਮੁਰੰਮਤ ਕਰਵਾਈ। ਮੈਡਮ ਪ੍ਰਿੰਸੀਪਲ ਨੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਅਮਰੀਕ ਸਿੰਘ ਕਬੱਡੀ ਪ੍ਰਮੋਟਰ ਉਚੇਚੇ ਤੌਰ ਤੇ ਪਹੁੰਚੇ ਤੇ ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਮੈਡਮ ਸਕਿੰਦਰ ਕੌਰ ਬਰਾੜ ਜੀ ਦੀ ਅਗਵਾਈ ਵਿਚ ਕਾਲਜ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਮੌਕੇ ਸੁਰਿੰਦਰ ਕੁਮਾਰ ਥਾਪਰ ਜੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਸਹਾਇਕ ਪ੍ਰੋਫ਼ੈਸਰ ਸਾਹਿਬਾਨ ਵੀ ਮੌਜੂਦ ਸਨ।