ਪ੍ਰਿੰ. ਸਰਗੋਧੀਆ ਦੀ ਯਾਦ 'ਚ ਸਰਕਾਰੀ ਕਾਲਜ ਨੂੰ ਵਾਟਰ ਕੂਲਰ ਕੀਤਾ ਭੇਟ
ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਦੀ ਯਾਦ 'ਚ ਸਰਕਾਰੀ ਕਾਲਜ ਨੂੰ ਵਾਟਰ ਕੂਲਰ ਕੀਤਾ ਭੇਟ
Publish Date: Tue, 17 Mar 2026 09:55 PM (IST)
Updated Date: Tue, 17 Mar 2026 09:58 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੇਵਾ ਮੁਕਤ ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਸਹਿਯੋਗ ਨਾਲ ਪ੍ਰਿੰਸੀਪਲ ਸਰਗੋਧੀਆ ਦੀ ਕਰਮ ਭੂਮੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਇਕ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਸਕਿੰਦਰ ਕੌਰ ਬਰਾੜ ਨੇ ਪ੍ਰਿੰਸੀਪਲ ਸਰਗੋਧੀਆ ਦੀ ਧਰਮ ਪਤਨੀ ਤਿਰਲੋਚਨ ਕੌਰ ਸਰਗੋਧੀਆ, ਉਨ੍ਹਾਂ ਦੇ ਸਪੁੱਤਰ ਤੇ ਚਮੜੀ ਰੋਗਾਂ ਦੇ ਮਾਹਿਰ ਡਾ. ਪ੍ਰਿੰਸਜੀਤ ਸਿੰਘ ਸਰਗੋਧੀਆ ਤੇ ਉਨ੍ਹਾਂ ਦੀ ਨੂੰਹ ਡਾ. ਅਮਨਦੀਪ ਕੌਰ ਸਰਗੋਧੀਆ ਸਮੇਤ ਰੋਟਰੀ ਕਲੱਬ ਇਲੀਟ ਦੇ ਮੈਂਬਰਾਂ ਦਾ ਕਾਲਜ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਡਾ. ਪ੍ਰਿੰਸਜੀਤ ਸਿੰਘ ਸਰਗੋਧੀਆ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਿਤਾ ਦੀ ਕਰਮ ਭੂਮੀ ਹੈ ਤੇ ਕਾਲਜ ਨੂੰ ਜੇਕਰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਜਾਂ ਖਾਸ ਕਰਕੇ ਪੰਜਾਬੀ ਵਿਭਾਗ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਜ਼ਰੂਰ ਕੋਸ਼ਿਸ਼ ਕਰਨਗੇ ਕਿ ਉਸ ਲੋੜ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਾਲਜ ਪਿ੍ੰਸੀਪਲ ਸਕਿੰਦਰ ਕੌਰ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਪ ਪ੍ਰਿੰਸੀਪਲ ਸਨੇਹ ਸ਼ਰਮਾ, ਸੀਨੀਅਰ ਰੋਟੇਰੀਅਨ ਸੁਕੇਸ਼ ਜੋਸ਼ੀ, ਅਮਰਜੀਤ ਸਿੰਘ ਸਡਾਨਾ, ਰਾਹੁਲ ਆਨੰਦ, ਸਿਮਰਨਪ੍ਰੀਤ ਸਿੰਘ, ਪ੍ਰੋ. ਨਿਧੀ ਕਾਂਡਾ, ਪ੍ਰੋ. ਅਸ਼ਵਨੀ ਵਿਰਕ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਹੈਪੀ ਕੁਮਾਰ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਪ੍ਰਮੋਦ ਕੁਮਾਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ।