ਲੈਕਚਰਾਰ ਸੰਦੀਪ ਅਰੋੜਾ ਨੂੰ ਦਿੱਤੀ ਨਿੱਘੀ ਵਿਦਾਇਗੀ
ਲੈਕਚਰਾਰ ਸੰਦੀਪ ਅਰੋੜਾ ਦੀ ਸੇਵਾ ਮੁਕਤੀ’ ਤੇ ਦਿੱਤੀ ਨਿੱਘੀ ਵਿਦਾਇਗੀ
Publish Date: Sun, 03 May 2026 08:16 PM (IST)
Updated Date: Sun, 03 May 2026 08:17 PM (IST)

ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਕਪੂਰਥਲਾ ਦੇ ਵਿਚ ਸੇਵਾ ਨਿਭਾ ਰਹੇ ਕੈਮਿਸਟਰੀ ਲੈਕਚਰਾਰ ਸ਼੍ਰੀ ਸੰਦੀਪ ਅਰੋੜਾ ਦੀ 38 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤੀ ’ਤੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਸੰਸਥਾ ਦੇ ਪ੍ਰਿੰਸੀਪਲ ਸ਼੍ਰੀਮਤੀ ਸਪਨਾ ਗੁਪਤਾ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰੀਤੀ ਅਰੋੜਾ, ਸਪੁੱਤਰ ਚਿਰਾਗ ਅਰੋੜਾ, ਸੂਰਿਆ ਅਰੋੜਾ, ਵਡੇ ਭਰਾ ਪ੍ਰਦੀਪ ਅਰੋੜਾ ਤੇ ਪਿਤਾ ਕ੍ਰਿਸ਼ਨ ਕੁਮਾਰ ਅਰੋੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਵਿੰਦਰ ਭੰਡਾਲ, ਲੈਕਚਰਾਰ ਅੰਗਰੇਜ਼ੀ ਦੀ ਦੇਖ-ਰੇਖ ਵਿਚ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਵਧੀਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸ਼੍ਰੀਮਤੀ ਰਜਨੀ ਵਾਲੀਆ ਨੇ ਬਹੁਤ ਹੀ ਸੁੰਦਰ ਕਵਿਤਾ ਦੀ ਪੇਸ਼ਕਾਰੀ ਕੀਤੀ। ਦੱਸਣਯੋਗ ਹੈ ਕਿ 38 ਸਾਲ ਦੀ ਸੇਵਾ ਦੌਰਾਨ ਸੰਦੀਪ ਅਰੋੜਾ ਨੇ ਪਹਿਲੇ 8 ਸਾਲ ਸ਼ੂਗਰ ਇੰਡਸਰੀ ਤੇ ਬਾਅਦ ਵਿਚ 30 ਸਾਲ ਸਿੱਖਿਆ ਵਿਭਾਗ ਪੰਜਾਬ ਵਿਚ ਸੇਵਾ ਨਿਭਾਈ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਕਾਲਾ ਸੰਘਿਆ, ਅਸ਼ਵਨੀ ਮੈਨੀ ਰਿਟਾਇਰਡ ਲੈਕਚਰਾਰ ਤੇ ਸੀਮਾ ਮੋਗਲਾ ਰਿਟਾਇਰਡ ਮਿਸਟ੍ਰੈਸ ਨੇ ਸੰਦੀਪ ਅਰੋੜਾ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਸੰਸਥਾ ਦੀ ਮੁਖੀ ਸਪਨਾ ਗੁਪਤਾ ਤੇ ਸਟਾਫ ਵੱਲੋਂ ਸੰਦੀਪ ਅਰੋੜਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਚਿਰਾਗ ਅਰੋੜਾ ਵੱਲੋਂ ਡਾਇਟ ਸ਼ੇਖੂਪੁਰ ਦੇ ਪ੍ਰਿੰਸੀਪਲ ਤੇ ਸੰਸਥਾ ਦੀ ਸਮੁੱਚੀ ਟੀਮ ਤੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਰਵਿੰਦਰ ਪਾਲ ਸਿੰਘ ਲੈਕਚਰਾਰ ਸ਼੍ਰੀ ਮੁਕਤਸਰ ਸਾਹਿਬ ਤੋਂ ਉਚੇਚੇ ਤੌਰ ’ਤੇ ਪੁਜੇ। ਇਸ ਮੌਕੇ ਸੰਸਥਾ ਦੇ ਸਟਾਫ ਮੈਂਬਰ ਨੀਲਮ ਵਰਮਾ, ਰੁਪਿੰਦਰ ਕੌਰ, ਅਸ਼ਵਨੀ ਕੁਮਾਰ, ਮੰਗਲ ਸਿੰਘ ਤੋਂ ਇਲਾਵਾ ਪਰਿਵਾਰਕ ਮੈਂਬਰ ਵਿਨੋਦ ਬਾਲਾ, ਪੂਨਮ ਅਰੋੜਾ, ਨੀਰੂ ਅਰੋੜਾ, ਸਾਨਵੀ ਅਰੋੜਾ, ਰਾਜਨ ਮੋਗਲਾ, ਕਰਮਜੋਤ ਸਿੰਘ, ਰਜਿੰਦਰਪਾਲ, ਅਮਰੀਕ ਸਿੰਘ, ਪ੍ਰਵੀਨ ਸ਼ਰਮਾ, ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ।