ਸੈਂਟਰ ਇੰਚਾਰਜ ਫਜ਼ਲਾਬਾਦ ਨੂੰ ਸੇਵਾਮੁਕਤੀ ਦਿੱਤੀ ਨਿੱਘੀ ਵਿਦਾਇਗੀ
ਸੈਂਟਰ ਇੰਚਾਰਜ ਬਲਵਿੰਦਰ ਸਿੰਘ ਫਜ਼ਲਾਬਾਦ ਨੂੰ ਸੇਵਾ ਮੁਕਤੀ ਨਿੱਘੀ ਵਿਦਾਇਗੀ
Publish Date: Sun, 01 Mar 2026 09:36 PM (IST)
Updated Date: Sun, 01 Mar 2026 09:37 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸਿੱਖਿਆ ਵਿਭਾਗ ਵਿੱਚ 29 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਬਤੌਰ ਸੈਂਟਰ ਇੰਚਾਰਜ ਸਰਕਾਰੀ ਐਲੀਮੈਂਟਰੀ ਸਕੂਲ ਟਿੱਬਾ ਤੋਂ ਸੇਵਾਮੁਕਤ ਹੋਏ ਅਧਿਆਪਕ ਬਲਵਿੰਦਰ ਸਿੰਘ ਫਜ਼ਲਾਬਾਦ ਨੂੰ ਬਲਾਕ ਮਸੀਤਾਂ ਦੇ ਸਮੂਹ ਅਧਿਆਪਕਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸੀਨੀਅਰ ਹੈੱਡ ਟੀਚਰ ਸੁਖਦੇਵ ਸਿੰਘ ਬੂਲਪੁਰ ਦੀ ਅਗਵਾਈ ਹੇਠ ਸੈਂਟਰ ਟਿੱਬਾ ਦੇ ਅਧਿਆਪਕਾਂ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸੈਂਟਰ ਇੰਚਾਰਜ ਬਲਵਿੰਦਰ ਸਿੰਘ ਦੀਆਂ ਬੇਦਾਗ਼ ਅਤੇ ਸਮਰਪਿਤ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਯਾਦਗਾਰੀ ਤੋਹਫ਼ਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ ਅਤੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਨੇ ਕਿਹਾ ਕਿ ਸੈਂਟਰ ਇੰਚਾਰਜ ਬਲਵਿੰਦਰ ਸਿੰਘ ਫਜ਼ਲਾਬਾਦ ਨੇ ਜਿੱਥੇ ਬਤੌਰ ਅਧਿਆਪਕ ਸਮਰਪਿਤ ਹੋ ਕੇ ਸੇਵਾਵਾਂ ਦਿੱਤੀਆਂ ਹਨ ਉੱਥੇ ਹੀ ਅਧਿਆਪਕਾਂ ਦੇ ਹੱਕਾਂ ਲਈ ਚੱਲ ਰਹੇ ਸੰਘਰਸ਼ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਬਤੌਰ ਸੈਂਟਰ ਇੰਚਾਰਜ ਬਲਵਿੰਦਰ ਸਿੰਘ ਨੇ ਆਪਸੀ ਮਿਲਵਰਤਣ ਨਾਲ ਅਧਿਆਪਕਾਂ ਦਾ ਸਹਿਯੋਗ ਲੈ ਕੇ ਸਿੱਖਿਆ ਵਿਭਾਗ ਦੇ ਟੀਚਿਆਂ ਨੂੰ ਪੂਰਾ ਕਰਦਿਆਂ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਬਰਕਰਾਰ ਰੱਖਿਆ ਹੈ। ਇਸ ਮੌਕੇ ਸੀਐੱਚਟੀ ਰਾਮ ਸਿੰਘ ਠੱਟਾ ਨਵਾਂ, ਵੀਨੂੰ ਸ਼ੇਖੜੀ, ਕੁਲਦੀਪ ਸਿੰਘ ਮੁਹੱਬਲੀਪੁਰ, ਰਾਜ ਕੁਮਾਰ ਮੇਵਾ ਸਿੰਘ ਵਾਲਾ, ਹਰਵਿੰਦਰ ਕੌਰ ਸੁਲਤਾਨਪੁਰ ਲੋਧੀ ਆਦਿ ਨੇ ਵੀ ਸੇਵਾਮੁਕਤੀ ’ਤੇ ਮੁਬਾਰਕਬਾਦ ਦਿੱਤੀ। ਹੈੱਡ ਟੀਚਰ ਸੁਖਦੇਵ ਸਿੰਘ ਬੂਲਪੁਰ ਨੇ ਬਲਾਕ ਮਸੀਤਾਂ ਦੇ ਸਮੁੱਚੇ ਅਧਿਆਪਕਾਂ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਟੇਸ਼ਨ ਸਕੱਤਰ ਦੀ ਜ਼ਿੰਮੇਵਾਰੀ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਬਲਾਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮੰਗੂਪੁਰ, ਜਗਜੀਤ ਸਿੰਘ ਰਾਜੂ, ਬਲਜੀਤ ਸਿੰਘ ਟਿੱਬਾ, ਅਜੇ ਗੁਪਤਾ, ਪ੍ਰਦੀਪ ਸਿੰਘ ਘੁਮਾਣ, ਸੁਖਦੀਪ ਸਿੰਘ, ਕੰਵਰਦੀਪ ਸਿੰਘ, ਸੁਖਵਿੰਦਰ ਸਿੰਘ ਕਾਲੇਵਾਲ, ਸੁਖਨਿੰਦਰ ਸਿੰਘ, ਜਸਵਿੰਦਰ ਸਿੰਘ ਬਿਧੀਪੁਰ, ਅੰਜੂ ਬਾਲਾ, ਹੈੱਡ ਟੀਚਰ ਮਨਜੀਤ ਕੌਰ ਕਾਲਰੂ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ ਕਾਲਰੂ, ਬਲਜੀਤ ਕੌਰ ਜਾਰਜਪੁਰ, ਰਾਜਵਿੰਦਰ ਕੌਰ, ਮਨਦੀਪ ਕੌਰ, ਹਰਜੀਤ ਕੌਰ ਦੰਦੂਪੁਰ, ਗੀਤਾ ਸ਼ਰਮਾ, ਗੁਰਵਿੰਦਰ ਕੌਰ, ਬਿਮਲਾ ਰਾਣੀ, ਹਰਮੇਲ ਸਿੰਘ, ਗੁਰਪ੍ਰੀਤ ਸਿੰਘ ਸਾਬੂਵਾਲ ਆਦਿ ਹਾਜ਼ਰ ਸਨ।