ਚੋਣਾਂ ‘ਚ ਧੱਕੇਸ਼ਾਹੀ ਦਾ ਢੁਕਵਾਂ ਜਵਾਬ ਦੇਣਗੇ ਵੋਟਰ : ਖੁਰਾਣਾ
ਨਗਰ ਕੌਂਸਲ ਚੋਣਾਂ ‘ਚ ਸਰਕਾਰੀ ਧੱਕੇਸ਼ਾਹੀ ਦਾ ਢੁਕਵਾਂ ਜਵਾਬ ਦੇਣਗੇ ਵੋਟਰ - ਸ. ਰਣਜੀਤ ਸਿੰਘ ਖੁਰਾਣਾ
Publish Date: Thu, 21 May 2026 06:59 PM (IST)
Updated Date: Thu, 21 May 2026 07:01 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਾਲ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨਸਭਾ ਹਲਕਾ ਫਗਵਾੜਾ (ਸ਼ਹਿਰੀ) ਇੰਚਾਰਜ ਰਣਜੀਤ ਸਿੰਘ ਖੁਰਾਣਾ (ਕੋਰ ਕਮੇਟੀ ਮੈਂਬਰ, ਇੰਡਸਟਰੀ ਤੇ ਵਪਾਰ ਵਿੰਗ, ਪੰਜਾਬ) ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਬੂਥ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰਨ ਸਬੰਧੀ ਵਿਚਾਰ-ਵਟਾਂਦਰੇ ਲਈ ਸ਼ਹਿਰ ਦੇ ਸਰਕਲ ਅਰਬਨ ਅਸਟੇਟ, ਜ਼ੋਨ 1 ਵਿਖੇ ਪਾਰਟੀ ਵਰਕਰਾਂ ਨਾਲ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ ਇੰਡਸਟਰੀ ਵਿੰਗ ਕਪੂਰਥਲਾ ਦੀ ਅਗਵਾਈ ਵਿਚ ਮੀਟਿੰਗ ਕੀਤੀ। ਮੀਟਿੰਗ ਉਪਰੰਤ ਖੁਰਾਣਾ ਨੇ ਦੱਸਿਆ ਕਿ ਇਸ ਮੀਟਿੰਗ ’ਚ ਜ਼ੋਨ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਤੇ ਹੋਰਨਾਂ ਪਾਰਟੀ ਵਰਕਰਾਂ ਦੇ ਨਾਲ ਬੂਥਾਂ ਦੀਆਂ ਕਮੇਟੀਆਂ ਦੇ ਗਠਨ ਸਬੰਧੀ ਵਿਚਾਰਾਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੁੱਲ 4 ਜ਼ੋਨਾਂ ਅਧੀਨ ਆਉਂਦੇ ਵਾਰਡਾਂ ਵਿਚ ਬੂਥ ਕਮੇਟੀਆਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਬੂਥ ਕਮੇਟੀਆਂ ਦਾ ਗਠਨ ਕਰਕੇ ਲਿਸਟਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਵਿਚ ਪੰਥ ਤੇ ਪੰਜਾਬ ਦੇ ਰਾਖੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਅਗਲੀ ਸਰਕਾਰ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨਗਰ ਕੌਂਸਲ ਚੋਣਾਂ ‘ਚ ਸੂਬਾ ਸਰਕਾਰ ਤੇ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਲੋਕ ਇਸ ਧੱਕੇਸ਼ਾਹੀ ਦਾ ਵੋਟ ਰਾਹੀਂ ਢੁਕਵਾਂ ਜਵਾਬ ਦੇਣਗੇ। ਇਸ ਮੌਕੇ ਪਾਰਟੀ ਦੇ ਮਿਹਨਤੀ ਤੇ ਈਮਾਨਦਾਰ ਵਰਕਰ ਪਰਮਜੀਤ ਸਿੰਘ ਆਜ਼ਾਦ ਨੂੰ ਸਾਬਕਾ ਮੁਲਾਜ਼ਮਾਂ ਦਾ ਹਲਕਾ ਪ੍ਰਧਾਨ ਤੇ ਇਕਬਾਲ ਸਿੰਘ ਪਰਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ। ਇਸ ਮੌਕੇ ਸੁਖਬੀਰ ਸਿੰਘ ਕਿੰਨੜਾ, ਬਹਾਦਰ ਸਿੰਘ ਸੰਗਤਪੁਰ, ਝਿਰਮਲ ਸਿੰਘ ਭਿੰਡਰ, ਦਵਿੰਦਰ ਬੀਰ ਸਿੰਘ ਸਾਹਨੀ, ਭੁਪਿੰਦਰ ਸਿੰਘ, ਡਾ. ਵਸੀਮ ਅਹਿਮਦ, ਜਸਵਿੰਦਰ ਸਿੰਘ ਭਗਤਪੁਰਾ, ਪਰਮਿੰਦਰ ਸਿੰਘ ਮੱਖਣ, ਕੁਲਵੰਤ ਸਿੰਘ ਰੂਪਰਾਏ, ਤੇਜਿੰਦਰ ਸਿੰਘ ਬਸਰਾ, ਉਮੇਸ਼ ਕੁਮਾਰ, ਚੰਦਨ ਸ਼ਾਹ, ਕਨੂ ਸਾਹਨੀ, ਸੁਖਜਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਹੈੱਪੀ, ਹੁਕਮ ਚੰਦ , ਇਕਬਾਲ ਸਿੰਘ ਪਰਮਾਰ ਆਦਿ ਹਾਜ਼ਰ ਸਨ।