ਨਵ ਦੁਰਗਾ ਮੰਦਰ ਮੁਹੱਲਾ ਪ੍ਰੇਮਪੁਰਾ ’ਚ ਜਗਰਾਤਾ ਪਹਿਲੀ ਨੂੰ
ਨਵ ਦੁਰਗਾ ਮੰਦਰ ਮਹੱਲਾ ਪ੍ਰੇਮਪੁਰਾ ਵਿਖੇ ਜਾਗਰਣ 1 ਅਕਤੂਬਰ ਨੂੰ
Publish Date: Sun, 21 Sep 2025 10:41 PM (IST)
Updated Date: Mon, 22 Sep 2025 04:09 AM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ :
ਨਵਦੁਰਗਾ ਮੰਦਰ ਮਹੱਲਾ ਪ੍ਰੇਮਪੁਰਾ ਸੁਲਤਾਨਪੁਰ ਲੋਧੀ ਵੱਲੋਂ 18ਵਾਂ ਜਗਰਾਤਾ 1 ਅਕਤੂਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਨਵ ਦੁਰਗਾ ਮੰਦਰ ਵਿਖੇ ਨਿਸ਼ਾ ਦੇਵਾ ਅਤੇ ਦਵਿੰਦਰ ਭਗਤ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਵਿੰਦਰ ਭਗਤ ਨੇ ਦੱਸਿਆ ਕਿ 1 ਅਕਤੂਬਰ ਦਿਨ ਬੁੱਧਵਾਰ ਨੂੰ 18ਵਾਂ ਵਾਰਸ਼ਿਕ ਜਾਗਰਣ ਕਰਵਾਇਆ ਜਾਵੇਗਾ ਜਿਸ ਵਿੱਚ ਭਜਨ ਗਾਇਕ ਕੁਲਦੀਪ ਕੇਸ਼ਵ ਅਤੇ ਜੋਤੀ ਸ਼ਰਮਾ, ਨੇਹਾ ਸ਼ਰਮਾ ਮਹਾਂਮਾਈ ਦੇ ਭੇਟਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਮੰਤਰ ਮੁਗਧ ਕਰਨਗੇ। ਉਹਨਾਂ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਨਵ ਦੁਰਗਾ ਮੰਦਰ ਮਹੱਲਾ ਪ੍ਰੇਮਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਦੀ ਇਸ ਵਾਰ ਵੀ ਵਾਰਸ਼ਿਕ ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮਹਾਂਮਾਈ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਬਾਬਾ ਸ਼ਿੰਗਾਰਾ ਸਰਪ੍ਰਸਤ ਵਿਸ਼ਵ ਸੂਫੀ ਸੰਤ ਸਮਾਜ, ਸਾਂਈ ਨਰਿੰਦਰ ਜੱਗਾ ਜਰਨਲ ਸੈਕਟਰੀ ਪੰਜਾਬ, ਸਾਈਂ ਗੁਰਦੀਪ ਚੇਅਰਮੈਨ ਤਹਿਸੀਲ ਸੁਲਤਾਨਪੁਰ ਲੋਧੀ, ਅਸ਼ੋਕ ਕੁਮਾਰ ਜਰਨਲ ਸੈਕਟਰੀ ਸੁਲਤਾਨਪੁਰ ਲੋਧੀ, ਰਮੇਸ਼ ਕੁਮਾਰ ਵਾਈਸ ਪ੍ਰਧਾਨ ਸੁਲਤਾਨਪੁਰ ਲੋਧੀ, ਨਵਨੀਤ ਸਿੰਘ ਚੀਮਾ ਵਾਈਸ ਪ੍ਰਧਾਨ ਨਗਰ ਕੌਂਸਲ, ਜੁਗਲ ਕਿਸ਼ੋਰ ਕੋਹਲੀ ਐਮਸੀ ,ਰਾਕੇਸ਼ ਨੀਟੂ ਪ੍ਰਧਾਨ, ਗਗੀ ਪੰਡਿਤ, ਰਿੰਮੀ ਸੂਦ ਸਟੇਜ ਸਕੱਤਰ,ਕੁਲਦੀਪ ਕੁਮਾਰ, ਮਦਨ ਲਾਲ, ਰਵੀ ਕੁਮਾਰ ਸੁਰਿੰਦਰ ਪਾਲ, , ਸ਼ਿੰਦਰ ਕੁਮਾਰ, ਰਾਜ ਕੁਮਾਰ, ਜੋਗਿੰਦਰ ਪਾਲ ,ਅਸ਼ੋਕ ਕੁਮਾਰ, ਨਵਨੀਤ ਕੁਮਾਰ, ਡਾ. ਬਲਰਾਮਪੁਰੀ, ਗੁਰਦੇਵ ਸਿੰਘ, ਗੁਰਮਿੰਦਰ ਪਾਲ ਕੰਡਾ, ਭਜਨ ਭਗਤ ,ਈਸ਼ਵਰ ਸ਼ਰਮਾ ,ਸੁਨੀਲ ਸ਼ਰਮਾ ,ਸੰਨੀ,ਜਸਵੰਤ ਸਿੰਘ, ਬੀਬੀ ਕੁਲਦੀਪ ਕੌਰ, ਬਲਵੀਰ ਕੌਰ ਮਨਪ੍ਰੀਤ ਕੌਰ, ਪੁਸ਼ਪਿੰਦਰ ਕੌਰ, ਪਲਵਿੰਦਰ ਕੌਰ, ਪਲਵਿੰਦਰ ਸਰਜੀਤ ਕੌਰ, ਬਿਰਜੂ ਆਦਿ ਵੀ ਹਾਜ਼ਰ ਸਨ।