ਵੀਐਚਪੀ ਸਮਾਜ ਦੇ ਗਰੀਬ ਅਤੇ ਵਾਂਝੇ ਵਰਗਾਂ ਦੀ ਸੇਵਾ ਕਰਦੀ ਹੈ-ਵਿਜੈ ਛਾਬੜਾ

---ਵੀਐੱਚਪੀ ਦੇਸ਼ ਭਰ ’ਚ ਪੰਜ ਹਜ਼ਾਰ ਤੋਂ ਵੱਧ ਥਾਵਾਂ ’ਤੇ ਆਪਣਾ ਸੇਵਾ ਕਾਰਜ ਚਲਾ ਰਹੀ : ਯੋਗੇਸ਼ ਧੀਰ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿਰਾਸਤੀ ਸ਼ਹਿਰ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਪ੍ਰਭੂ ਸ਼੍ਰੀ ਰਾਮ-ਜਾਨਕੀ ਮਾਤਾ ਦੀ ਤਸਵੀਰ ’ਤੇ ਦੀਪਕ ਜਗਾਉਣ ਤੇ ਫੁੱਲ ਚੜ੍ਹਾਉਣ ਨਾਲ ਹੋਈ। ਇਸ ਮੀਟਿੰਗ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੰਜਾਬ ਸੂਬੇ ਦੇ ਸਹਿ-ਮੰਤਰੀ ਵਿਜੇ ਛਾਬੜਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਮੰਤਰੀ ਸੁਤੀਕਸ਼ਨ ਸਮਰੌਲਾ, ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਮੰਤਰੀ ਯੋਗੇਸ਼ ਧੀਰ, ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੀਟਿੰਗ ਵਿਚ ਹਿੰਦੂ ਨਵੇਂ ਸਾਲ ਦੇ ਆਗਮਨ ਦੇ ਨਾਲ-ਨਾਲ, ਪਿਛਲੇ ਛੇ ਮਹੀਨਿਆਂ ਵਿਚ ਸੰਗਠਨ ਦੁਆਰਾ ਕੀਤੇ ਗਏ ਕੰਮਾਂ ਦੀ ਸਮੀਖਿਆ ਦੇ ਨਾਲ-ਨਾਲ ਅਗਲੇ ਛੇ ਮਹੀਨਿਆਂ ਲਈ ਕਾਰਜ ਯੋਜਨਾ ’ਤੇ ਵੀ ਮਹੱਤਵਪੂਰਨ ਚਰਚਾ ਕੀਤੀ ਗਈ। ਸੰਗਠਨ ਦੁਆਰਾ ਨਿਰਧਾਰਤ ਆਉਣ ਵਾਲੇ ਪ੍ਰੋਗਰਾਮਾਂ ਵਿਚ ਹਰ ਇਲਾਕੇ ਵਿਚ ਹਿੰਦੂ ਨਵਾਂ ਸਾਲ, ਸੀਤਾ ਨੌਮੀ, ਰਾਮਉਤਸਵ, ਹਨੂੰਮਾਨ ਜਨਮ ਉਤਸਵ ਤੇ ਗੋਪਾਸ਼ਟਮੀ ਮਨਾਉਣ ’ਤੇ ਚਰਚਾ ਕੀਤੀ ਗਈ। ਹਿੰਦੂ ਕੁੜੀਆਂ ਦੀ ਸੁਰੱਖਿਆ, ਗਊ ਰੱਖਿਆ, ਮੱਠ ਤੇ ਮੰਦਰ ਦੀ ਸੁਰੱਖਿਆ ਤੇ ਧਰਮ ਪਰਿਵਰਤਨ ਨੂੰ ਰੋਕਣ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵੀ ਰਣਨੀਤਕ ਚਰਚਾ ਕੀਤੀ ਗਈ। ਇਸ ਮੌਕੇ ਵੀਐੱਚਪੀ ਪੰਜਾਬ ਰਾਜ ਦੇ ਸਹਿ-ਮੰਤਰੀ ਵਿਜੇ ਛਾਬੜਾ ਤੇ ਜਲੰਧਰ ਵਿਭਾਗ ਦੇ ਮੰਤਰੀ ਸੁਤੀਕਸ਼ਣ ਸਮਰੌਲਾ ਨੇ ਕਿਹਾ ਕਿ ਹਰੇਕ ਹਿੰਦੂ ਪਰਿਵਾਰ ਨੂੰ ਵੀਐੱਚਪੀ ਨਾਲ ਜੋੜ ਕੇ ਪੂਰੇ ਹਿੰਦੂ ਭਾਈਚਾਰੇ ਨੂੰ ਇਕਜੁੱਟ ਹੋਣਾ ਚਾਹੀਦਾ ਹੈ, ਜਾਤੀ ਵਿਤਕਰੇ ਤੇ ਛੂਤ-ਛਾਤ ਦੀਆਂ ਬੁਰਾਈਆਂ ਤੋਂ ਉੱਪਰ ਉੱਠ ਕੇ ਇਸਨੂੰ ਇਕ ਦੇਸ਼ ਭਗਤ ਸ਼ਕਤੀ ਵਜੋਂ ਇਕਜੁੱਟ ਕਰਨਾ ਚਾਹੀਦਾ ਹੈ। ਸਿਰਫ਼ ਇਕ ਸੰਗਠਿਤ ਤੇ ਦੇਸ਼ ਭਗਤ ਸਮਾਜ ਹੀ ਭਾਰਤ ਦਾ ਪੁਨਰ ਨਿਰਮਾਣ ਕਰੇਗਾ, ਵਿਸ਼ਵ ਪੱਧਰ ’ਤੇ ਭਗਵਾਂ ਝੰਡਾ ਲਹਿਰਾਏਗਾ ਤੇ ਭਾਰਤ ਨੂੰ ਇਕ ਵਿਸ਼ਵ ਨੇਤਾ ਵਜੋਂ ਮੁੜ ਸਥਾਪਿਤ ਕਰੇਗਾ। ਵੀਐੱਚਪੀ ਜਲੰਧਰ ਵਿਭਾਗ ਦੇ ਮੰਤਰੀ ਯੋਗੇਸ਼ ਧੀਰ ਨੇ ਕਿਹਾ,‘ਅਸੀਂ ਸਮਾਜ ਦੇ ਗਰੀਬਾਂ ਤੇ ਪਛੜੇ ਲੋਕਾਂ ਲਈ ਕੰਮ ਕਰਦੇ ਹਾਂ। ਸਾਡਾ ਸੇਵਾ ਕਾਰਜ ਦੇਸ਼ ਭਰ ਵਿਚ ਪੰਜ ਹਜ਼ਾਰ ਤੋਂ ਵੱਧ ਥਾਵਾਂ ’ਤੇ ਜਾਰੀ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਆਪਣੇ ਸੇਵਾ ਕਾਰਜਾਂ ਨਾਲ ਦੇਸ਼ ਦੇ ਹਰ ਜ਼ਿਲ੍ਹੇ ਤੱਕ ਪਹੁੰਚੀਏ। ਵੀਐੱਚਪੀ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਮੀਟਿੰਗ ਵਿਚ ਹਿੰਦੂ ਸਮਾਜ ਨੂੰ ਦਰਪੇਸ਼ ਚੁਣੌਤੀਆਂ ’ਤੇ ਡੂੰਘਾਈ ਨਾਲ ਚਰਚਾ ਕੀਤੀ ਗਈ ਤੇ ਆਉਣ ਵਾਲੀਆਂ ਮੁਹਿੰਮਾਂ ਲਈ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਧਰਮ ਪਰਿਵਰਤਨ ਨੂੰ ਰੋਕਣ ਲਈ ਸੰਗਠਨ ਦੀ ਮੁਹਿੰਮ ਹਿੰਦੂ ਪਛਾਣ ਦੀ ਰੱਖਿਆ ਲਈ ਜਾਰੀ ਹੈ। ਵੀਐਚਪੀ ਦਾ ਮੰਨਣਾ ਹੈ ਕਿ ਹਿੰਦੂ ਮੰਦਰਾਂ ਦਾ ਪ੍ਰਬੰਧਨ ਹਿੰਦੂਆਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਫੰਡਾਂ ਦੀ ਵਰਤੋਂ ਸਿਰਫ ਹਿੰਦੂ ਸਮਾਜ ਦੇ ਲਾਭ ਲਈ ਕੀਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ’ਤੇ ਇਕ ਠੋਸ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਮਕਰੰਦੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜ਼ਿਲ੍ਹਾ ਸੰਚਾਲਕ ਬਲਵਿੰਦਰ ਸਿੰਘ, ਜ਼ਿਲ੍ਹਾ ਸਰਪ੍ਰਸਤ ਵਿਸ਼ਵ ਹਿੰਦੂ ਪ੍ਰੀਸ਼ਦ ਰਾਜੂ ਸੂਦ, ਮੰਗਤ ਰਾਮ ਭੋਲਾ, ਜੀਵਨ ਪ੍ਰਕਾਸ਼ ਵਾਲੀਆ, ਅਸ਼ੋਕ ਬਾਵਾ, ਜੋਗਿੰਦਰ ਤਲਵਾੜ, ਮਨਮੋਹਨ ਜੋਸ਼ੀ, ਆਨੰਦ ਕੁਮਾਰ, ਗੁਲਸ਼ਨ ਸ਼ਰਮਾ,ਗੁਲਸ਼ਨ ਸ਼ਰਮਾ, ਜਸ਼ਨ ਮਹਿਰਾ, ਕੁਮਾਰ, ਮਦਨ ਲਾਲ, ਹਨੀ ਕੁਮਾਰ, ਅਸ਼ੀਸ਼ ਠਾਕੁਰ, ਵੰਸ਼ ਗਰੋਵਰ, ਪ੍ਰਥਮ, ਪਵਨ ਸ਼ਰਮਾ, ਸੌਰਵ ਮੜੀਆਂ, ਅਮਨਪ੍ਰੀਤ ਛਾਬੜਾ, ਰੋਹਨ, ਮਾਤਰੀ ਸ਼ਕਤੀ ਜ਼ਿਲ੍ਹਾ ਸੰਯੋਜਿਕਾ ਸੀਮਾ ਜੋਸ਼ੀ, ਸੁਮਨ ਸ਼ਰਮਾ, ਸੰਦੀਪ ਅਗਰਵਾਲ, ਚੰਦਰ ਮੋਹਨ ਭੋਲਾ, ਰਾਜਕੁਮਾਰ ਅਰੋੜਾ, ਦੀਪਕ ਮਰਵਾਹਾ, ਵਿਜੈ ਗਰੋਵਰ, ਨਰੈਣ ਦਾਸ, ਵਿਜੈ ਯਾਦਵ ਆਦਿ ਹਾਜ਼ਰ ਸਨ।