ਵਿਸਾਖੀ ਮੇਲਾ-2023 ਨੂਰਾਂ ਸਿਸਟਰਸ ਦੀ ਸੂਫੀ ਗਾਇਕੀ ਨੇ ਦਰਸ਼ਕ ਕੀਲੇ
'ਵਿਸਾਖੀ ਮੇਲਾ-2023' ਦੇ ਪਹਿਲੇ ਦਿਨ ਦੀ ਸਮਾਪਤੀ ਨੂਰਾ ਸਿਸਟਰਸ ਵੱਲੋਂ ਕੀਤੀ ਗਈ ਸੂਫੀ ਗਾਇਕੀ ਦੇ ਨਾਲ ਹੋਈ। ਉਨ੍ਹਾਂ ਆਪਣੇ ਸੂਫੀਆਨਾ ਅੰਦਾਜ਼ ਤੇ ਸੁਰਤਾਲ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਉਨਾਂ ਬੁੱਲੇ ਸ਼ਾਹ ਦੇ ਕਲਾਮ ਦੇ ਕਲਾਮ ਨਾਲ ਸ਼ੁਰੂਆਤ ਕੀਤੀ ਤੇ ਲਗਾਤਾਰ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
Publish Date: Sat, 22 Apr 2023 09:11 PM (IST)
Updated Date: Sat, 22 Apr 2023 09:11 PM (IST)
ਸੁਖਪਾਲ ਸਿੰਘ ਹੁੰਦਲ, ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ
'ਵਿਸਾਖੀ ਮੇਲਾ-2023' ਦੇ ਪਹਿਲੇ ਦਿਨ ਦੀ ਸਮਾਪਤੀ ਨੂਰਾ ਸਿਸਟਰਸ ਵੱਲੋਂ ਕੀਤੀ ਗਈ ਸੂਫੀ ਗਾਇਕੀ ਦੇ ਨਾਲ ਹੋਈ। ਉਨ੍ਹਾਂ ਆਪਣੇ ਸੂਫੀਆਨਾ ਅੰਦਾਜ਼ ਤੇ ਸੁਰਤਾਲ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਉਨਾਂ ਬੁੱਲੇ ਸ਼ਾਹ ਦੇ ਕਲਾਮ ਦੇ ਕਲਾਮ ਨਾਲ ਸ਼ੁਰੂਆਤ ਕੀਤੀ ਤੇ ਲਗਾਤਾਰ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ 'ਮਸਤ ਕਲੰਦਰ' ਕਲਾਮ ਦੀ ਪੇਸ਼ਕਾਰੀ ਨਾਲ ਸਮਾਂ ਬੰਨ੍ਹ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐੱਸਐੱਸਪੀ ਰਾਜਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸਾਗਰ ਸੇਤੀਆ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਵੀ ਨੂਰਾਂ ਸਿਸਟਰਜ ਦੀ ਗਾਇਕੀ ਦਾ ਅਨੰਦ ਮਾਣਿਆ। ਇਸ ਤੋਂ ਪਹਿਲਾਂ ਵਿਸਾਖੀ ਮੇਲੇ ਦੇ ਪਹਿਲੇ ਦਿਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾਂ ਵੱਲੋਂ ਸੋਲੋ ਸੌਂਗ ਦੀ ਪੇਸ਼ਕਾਰੀ ਕੀਤੀ ਗਈ, ਜਦਕਿ ਸੁੱਖੀ ਢੋਲੀ ਵਲੋਂ ਤੂੰਬੀ ਤੇ ਅਲਗੋਜੇ ਵਜਾ ਕੇ ਦਰਸ਼ਕਾਂ ਨੂੰ ਕੀਲ ਲਿਆ ਗਿਆ। ਇਸ ਤੋਂ ਇਲਾਵਾ ਮਿਊਜ਼ੀਕਲ ਚੇਅਰ ਗੇਮ, ਤੰਬੋਲਾ ਵਿਚ ਅੌਰਤਾਂ ਤੇ ਬੱਚਿਆਂ ਨੇ ਪੂਰੀ ਦਿਲਚਸਪੀ ਦੇ ਨਾਲ ਭਾਗ ਲਿਆ। ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀਆਂ ਵਲੋਂ ਲੋਕ ਨਾਚ 'ਸੰਮੀ' ਦੇ ਪੇਸ਼ਕਾਰੀ ਕੀਤੀ ਗਈ। ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕਾਂ ਨੇ ਸੱਭਿਆਚਾਰਕ ਪ੍ਰਰੋਗਰਾਮ ਦਾ ਆਨੰਦ ਮਾਣਿਆ।