ਵੇਰਕਾ ਮਿਲਕ ਪਲਾਂਟ ਵੀ ਹੜ੍ਹ ਪੀੜਤਾਂ ਦੇ ਹੱਕ ’ਚ : ਮੁਖਤਾਰ ਭਗਤਪੁਰ
ਵੇਰਕਾ ਮਿਲਕ ਪਲਾਂਟ ਵੀ ਹੜ ਪੀੜਤ ਲੋਕਾਂ ਨਾਲ ਦੁੱਖ ਦੀ ਘੜੀ ਸਾਥ ਹੈ : ਮੁਖਤਾਰ ਭਗਤਪੁਰ
Publish Date: Wed, 03 Sep 2025 10:19 PM (IST)
Updated Date: Thu, 04 Sep 2025 04:10 AM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ :
ਦਰਿਆ ਬਿਆਸ ਕਾਰਨ ਆਏ ਹੜ੍ਹ ਦੀ ਸਥਿਤੀ ਨੂੰ ਵੇਖਦਿਆਂ ਜਿੱਥੇ ਹੜ੍ਹ ਪੀੜਤ ਲੋਕਾਂ ਨੂੰ ਵੱਖ-ਵੱਖ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਸ਼ਾਸਨ ਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਰਾਹਤ ਸਮਗਰੀ ਵੰਡੀ ਜਾ ਰਹੀ ਹੈ। ਉੱਥੇ ਹੀ ਪੰਜਾਬ ਦੀ ਸਭ ਤੋਂ ਵੱਧ ਦੁੱਧ ਉਤਪਾਦਕ ਵੇਰਕਾ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਵੇਰਕਾ ਮਿਲਕ ਪਲਾਂਟ ਜਲੰਧਰ ਦੇ ਚੇਅਰਮੈਨ ਰਜੇਸ਼ਵਰ ਸਿੰਘ ਸਰਾਏ ਵੱਲੋਂ ਭੇਜੀ ਰਾਹਤ ਸਮੱਗਰੀ ਦੇ ਟਰੱਕ ਨੂੰ ਹਲਕਾ ਸੁਲਤਾਨਪੁਰ ਲੋਧੀ ਵਿੱਚ ਡਾਇਰੈਕਟਰ ਮਿਲਕ ਪਲਾਂਟ ਮੁਖਤਾਰ ਸਿੰਘ ਭਗਤਪੁਰ ਵੱਲੋਂ ਬੇਬੇ ਨਾਨਕੀ ਦੁੱਧ ਸ਼ੀਤਲ ਕੇਂਦਰ ਵਿਖੇ ਲੋੜਵੰਦਾਂ ਨੂੰ ਵੰਡਿਆ। ਇਸ ਮੌਕੇ ਡਾਇਰੈਕਟਰ ਮੁਖਤਾਰ ਸਿੰਘ ਭਗਤਪੁਰ ਨੇ ਕਿਹਾ ਕਿ ਸੂਬੇ ’ਚ ਇਸ ਸਮੇਂ ਹੜ੍ਹ ਦੀ ਸਥਿਤੀ ਬਹੁਤ ਗੰਭੀਰ ਹੈ। ਉਹਨਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦਾ ਮੰਡ ਖੇਤਰ ਤੇ ਹੋਰ ਕਈ 20-25 ਪਿੰਡ ਵੀ ਹੜ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਸਮੇਂ ਕਈ ਲੋਕ ਘਰ ਤੋਂ ਬੇਘਰ ਹੋ ਚੁੱਕੇ ਹਨ ਉੱਥੇ ਕਈ ਰੋਜ਼ਮਰਾ ਦੀ ਜ਼ਿੰਦਗੀ ’ਚ ਪ੍ਰਯੋਗ ਹੋਣ ਵਾਲੀ ਰਾਹਤ ਸਮੱਗਰੀ ਲਈ ਤਰਸ ਰਹੇ ਹਨ। ਇਸ ਮੌਕੇ ਸਾਡਾ ਸਭ ਦਾ ਇਹ ਫਰਜ਼ ਹੈ ਕਿ ਅਸੀਂ ਇਸ ਮੁਸ਼ਕਿਲ ਦੀ ਘੜੀ ’ਚ ਹੜ੍ਹ ਪੀੜਤਾਂ ਨਾਲ ਦੁੱਖ ਵੰਡਾਉਂਦੇ ਹੋਏ ਮਦਦ ਕਰੀਏ। ਵੇਰਕਾ ਮਿਲਕ ਪਲਾਂਟ ਵੱਲੋਂ ਪਰਿਵਾਰਾਂ ਲਈ ਰਾਹਤ ਸਮੱਗਰੀ ਵਜੋਂ ਭੇਜੀ ਹੈ ਤਾਂ ਕਿ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ। ਇਸ ਮੌਕੇ ਸਾਬਕਾ ਸਰਪੰਚ ਤੇ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ ਨੇ ਕਿਹਾ ਕਿ ਵੇਰਕਾ ਵਾਲਿਆਂ ਦਾ ਇਸ ਮੁਸੀਬਤ ਦੀ ਘੜੀ ’ਚ ਕੀਤਾ ਗਿਆ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਜਲੰਧਰ ਤੋਂ ਮੈਡਮ ਗੁਰਦੀਪ ਕੌਰ ਏਰੀਆ ਇੰਚਾਰਜ, ਡਾਇਰੈਕਟਰ ਮੁਖਤਾਰ ਸਿੰਘ ਭਗਤਪੁਰ, ਬਲਦੇਵ ਸਿੰਘ ਰੰਗੀਲਪੁਰ, ਸੈਂਟਰ ਇੰਚਾਰਜ ਕੁਲਦੀਪ ਰਾਜ, ਮਨਜਿੰਦਰ ਸਿੰਘ, ਨਿਮਰਜੋਤ, ਹਰਜਿੰਦਰ ਸਿੰਘ, ਮੈਡਮ ਪ੍ਰੀਆ ,ਗੁਲਾਮ ਰਸੂਲ ਆਦਿ ਹੋਰ ਵੀ ਸੈਂਟਰ ਸਟਾਫ ਮੌਜੂਦ ਸੀ।