ਭੁਲੱਥ ਚੌਂਕ ’ਚ ਗੱਡੀਆਂ ਫਸੀਆਂ, ਲੱਗਾ ਜਾਮ
ਕੋਰਟ ਕੰਪਲੈਕਸ ਭੁਲੱਥ ਚੌਂਕ ’ਚ ਟਰੈਫਿਕ ਸਮੱਸਿਆ ਕਰਕੇ ਗੱਡੀਆਂ ਫਸੀਆਂ , ਲੱਗਾ ਜਾਮ
Publish Date: Thu, 07 May 2026 09:31 PM (IST)
Updated Date: Thu, 07 May 2026 09:32 PM (IST)
ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਸਬ-ਡਿਵੀਜ਼ਨ ਕਸਬਾ ਭੁਲੱਥ ਦੇ ਕੋਰਟ ਕੰਪਲੈਕਸ ਜੁਡੀਸ਼ੀਅਲ ਚੌਂਕ ਵਿਚ ਟਰੈਫਿਕ ਸਮੱਸਿਆ ਦਾ ਲੰਬੇ ਸਮੇਂ ਤੋਂ ਹੱਲ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਬੇਸ਼ੱਕ ਨਗਰ ਪੰਚਾਇਤ ਭੁਲੱਥ ਵੱਲੋਂ ਗੱਡੀਆਂ ਖੜੀਆਂ ਕਰਨ ਲਈ ਪਾਰਕਿੰਗ ਬਣਾਈ ਗਈ ਹੈ ਪਰ ਲੋਕ ਕੋਰਟ ਕੰਪਲੈਕਸ ਜਾਂ ਨਾਲ ਲੱਗਦੇ ਦਫਤਰਾਂ ਵਿਚ ਕੰਮ ਕਰਾਉਣ ਆਉਣ ਸਮੇਂ ਆਪਣੀਆਂ ਗੱਡੀਆਂ, ਜਾਂ ਹੋਰ ਵਹੀਕਲਜ਼ ਕੋਰਟ ਕੰਪਲੈਕਸ ਦੇ ਸਾਹਮਣੇ ਰੋਡ ’ਤੇ ਖੜ੍ਹਾ ਕਰ ਦਿੰਦੇ ਹਨ, ਜਿਸ ਕਰਕੇ ਟਰੈਫਿਕ ਸਮੱਸਿਆ ਪੈਦਾ ਹੋ ਜਾਂਦੀ ਹੈ। ਅੱਜ ਵੀ ਬਾਜ਼ਾਰਾਂ ਅੰਦਰ ਭੀੜ-ਭੜੱਕੇ ਕਰਕੇ ਚੌਂਕ ਵਿਚ ਗੱਡੀਆਂ ਲੰਘਣ ਸਮੇਂ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਤੇ ਘੰਟਿਆਂਬੱਧੀ ਗੱਡੀਆਂ ਫਸ ਜਾਣ ਕਰਕੇ ਕਾਫੀ ਦੇਰ ਤੱਕ ਜਾਮ ਲੱਗਾ ਰਿਹਾ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਤੇ ਲੋਕ ਦਫਤਰਾਂ ਵਿਚ ਕੰਮ ਕਰਾਉਣ ਆਉਣ ਸਮੇਂ ਆਪਣੀਆਂ ਗੱਡੀਆਂ ਸਿਵਲ ਹਸਪਤਾਲ ਭੁਲੱਥ ਦੇ ਨਾਲ ਲੱਗਦੀ ਨਗਰ ਪੰਚਾਇਤ ਭੁਲੱਥ ਵੱਲੋਂ ਬਣਾਈ ਪਾਰਕਿੰਗ ਅੰਦਰ ਖੜੀਆਂ ਕਰਨ ਤਾਂ ਕਿ ਟਰੈਫਿਕ ਸਮੱਸਿਆ ਪੈਦਾ ਨਾ ਹੋ ਸਕੇ।