ਦੇਰ ਰਾਤ ਅਣਪਛਾਤਿਆਂ ਨੇ ਕੀਤਾ ਘਰ ’ਤੇ ਹਮਲਾ
ਦੇਰ ਰਾਤ ਅਣਪਛਾਤਿਆਂ ਨੇ ਕੀਤਾ ਘਰ ਤੇ ਹਮਲਾ
Publish Date: Tue, 31 Mar 2026 06:54 PM (IST)
Updated Date: Tue, 31 Mar 2026 06:58 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਮੁਹੱਲਾ ਭਗਤਪੁਰਾ ਵਿਖੇ ਦੇਰ ਰਾਤ ਸ਼ਰਾਰਤੀ ਅੰਸਰਾਂ ਨੇ ਘਰ ’ਤੇ ਹਮਲਾ ਕੀਤਾ ਤੇ ਕਾਫੀ ਭੰਨ-ਤੋੜ ਕੀਤੀ। ਉਪਰੰਤ ਪੀੜਤ ਪਰਿਵਾਰ ਵੱਲੋਂ ਥਾਣਾ ਸਤਨਾਮਪੁਰਾ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਗਈ। ਜਾਣਕਾਰੀ ਦਿੰਦਿਆਂ ਬੇਬੀ ਭਗਤਪੁਰਾ ਨੇ ਦੱਸਿਆ ਕਿ ਦੇਰ ਰਾਤ ਕਿਸੇ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਪੁੱਛਿਆ ਕਿ ਉਨ੍ਹਾਂ ਦਾ ਬੇਟਾ ਰੋਹਿਤ ਘਰ ਹੈ ਜਾਂ ਨਹੀਂ। ਉਸਨੇ ਅੱਗੋਂ ਆਖ ਦਿੱਤਾ ਕਿ ਉਸ ਦਾ ਲੜਕਾ ਘਰ ਵਿਚ ਨਹੀਂ ਹੈ। ਉਕਤ ਅਣਪਛਾਤੇ ਨੌਜਵਾਨਾਂ ਨੇ ਉਸ ਤੋਂ ਬਾਅਦ ਘਰ ’ਤੇ ਇੱਟਾਂ, ਪੱਥਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਘਰ ਦਾ ਕਾਫੀ ਨੁਕਸਾਨ ਹੋਇਆ। ਜਦੋਂ ਇਸ ਸਬੰਧੀ ਬੇਬੀ ਦੇ ਪੁੱਤਰ ਰੋਹਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਵੀ ਪੁਰਾਣੀ ਰੰਜਿਸ਼ ਨਹੀਂ ਸੀ। ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਆ ਕੇ ਭੰਨ-ਤੋੜ ਕੀਤੀ ਹੈ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ।