ਸਰਕਾਰੀ ਕਾਲਜ ’ਚ ਕਰਵਾਇਆ ਦੋ ਰੋਜ਼ਾ ਸਾਲਾਨਾ ਖੇਡ ਸਮਾਗਮ
ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਕਰਵਾਇਆ ਦੋ ਰੋਜ਼ਾ 113ਵਾਂ ਸਾਲਾਨਾ ਖੇਡ ਸਮਾਗਮ
Publish Date: Thu, 12 Mar 2026 07:49 PM (IST)
Updated Date: Thu, 12 Mar 2026 07:51 PM (IST)

--ਡਾ. ਅਮਰੀਕ ਸਿੰਘ ਤੇ ਪ੍ਰਿੰਸੀਪਲ ਸਕਿੰਦਰ ਕੌਰ ਬਰਾੜ ਨੇ ਕੀਤੀ ਇਨਾਮਾਂ ਦੀ ਵੰਡ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰਿਆਸਤੀ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ 113ਵਾਂ ਸਾਲਾਨਾ ਦੋ ਦਿਨਾਂ ਖੇਡ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਸਕਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਕਰਵਾਏ ਗਏ ਇਸ ਖੇਡ ਸਮਾਗਮ ਦੇ ਪਹਿਲੇ ਦਿਨ ਐਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ 100, 200 ਤੇ 400 ਮੀਟਰ ਦੌੜ ਤੋਂ ਇਲਾਵਾ ਡਿਸਕਸ ਥਰੋ, ਲੌਂਗ ਜੰਪ, ਸ਼ਾਟਪੁੱਟ ਤੇ ਜੈਵਲਿਨ ਥਰੋ ਆਦਿ ਦੇ ਮੁਕਾਬਲੇ ਸ਼ਾਮਲ ਸਨ। ਦੂਸਰੇ ਦਿਨ ਦੀ ਖੇਡ ਮੌਕੇ ਅੰਤਰਰਾਸ਼ਟਰੀ ਕਬੱਡੀ ਕੋਚ ਤੇ ਟੈਕਨੀਕਲ ਆਫੀਸ਼ੀਅਲ ਡਾ. ਅਮਰੀਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਲਾਲ ਸਰਾਫ਼ ਤੇ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਸਮੇਤ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਕਾਲਜ ਦੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ। ਦੂਸਰੇ ਦਿਨ ਵਿਦਿਆਰਥੀਆਂ ਦੀ 100 ਮੀਟਰ ਦੌੜ ਦੇ ਫਾਈਨਲ ਮੁਕਾਬਲੇ ਹੋਏ ਤੇ 1500 ਮੀਟਰ ਦੀ ਵੀ ਰੋਮਾਂਚਕ ਦੌੜ ਤੇ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡਾ. ਅਮਰੀਕ ਸਿੰਘ ਤੇ ਪਿ੍ੰਸੀਪਲ ਸਕਿੰਦਰ ਕੌਰ ਬਰਾੜ ਨੇ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਖੇਡਾਂ ਦੌਰਾਨ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਚਾਹਲਪ੍ਰੀਤ ਕੌਰ ਤੇ ਬੀਏ ਭਾਗ ਦੂਸਰਾ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੂੰ ਬੈਸਟ ਐਥਲੀਟ ਚੁਣਿਆ ਗਿਆ, ਜਦਕਿ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਪ੍ਰੋ. ਹੈਪੀ ਕੁਮਾਰ ਦੀ ਅਗਵਾਈ ਹੇਠ ਓਵਰਆਲ ਟਰਾਫ਼ੀ ਤੇ ਆਪਣਾ ਕਬਜ਼ਾ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰਣਜੀਤ ਕੁਮਾਰ ਤੇ ਪ੍ਰੋ. ਰੇਖਾ ਰਾਣੀ ਦੀ ਮਿਹਨਤ ਸਦਕਾ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਉਹ ਇਸ ਨਾਮਵਰ ਅਦਾਰੇ ਵੱਲੋਂ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਚਰਚਿਤ ਲੋਕ ਗੀਤਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੇ ਫ਼ਰਜ਼ ਪ੍ਰੋ. ਰਣਜੀਤ ਕੁਮਾਰ, ਪ੍ਰੋ. ਰੇਖਾ ਰਾਣੀ, ਪ੍ਰੋ. ਜਸਪ੍ਰੀਤ ਕੌਰ ਤੇ ਪ੍ਰੋ. ਵਸੁੰਧਰਾ ਨੇ ਸਾਂਝੇ ਤੌਰ ਤੇ ਨਿਭਾਏ। ਸਮਾਗਮ ਦੇ ਅੰਤ ਵਿਚ ਕਾਲਜ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਸਮੇਤ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਪ ਪ੍ਰਿੰਸੀਪਲ ਸਨੇਹ ਸ਼ਰਮਾ, ਨਿਧੀ ਕਾਂਡਾ, ਰਸ਼ਮੀ ਵਿਰਕ, ਹੈਪੀ ਕੁਮਾਰ, ਹਰਸਿਮਰਨ ਕੌਰ, ਦਲਜੀਤ ਕਲੇਰ, ਨਿਲਾਕਸ਼ੀ, ਰੇਖਾ ਰਾਣੀ, ਅਮਿਤਾ, ਗੁਰਵਿੰਦਰ ਕੌਰ, ਗੀਤਾ ਰਾਣੀ, ਰਜਨੀ, ਜਸਪ੍ਰੀਤ ਕੌਰ, ਪਰਮਿੰਦਰ ਕੌਰ, ਸਤਨਾਮ ਸਿੰਘ ਬਰਾੜ, ਵਸੂੰਧਰਾ, ਸੰਧਿਆ ਤੁਲੀ, ਅਨੀਤਾ ਮਨੋਚਾ, ਹਰਪਾਲਜੀਤ ਕੌਰ, ਮਮਤਾ, ਜੋਤੀ, ਕੁਲਵਿੰਦਰ ਕੁਮਾਰ, ਸੁਨੀਤਾ ਸੁਮਨ, ਮਲਿਕਾ ਮੰਡ, ਦਿਲਦਾਰ ਸਿੰਘ, ਦਲਜੀਤ ਸਿੰਘ, ਵਿਪਨ ਕੁਮਾਰ, ਗੁਰਪ੍ਰੀਤ ਚੌਹਾਨ, ਪ੍ਰੀਤੀ, ਜਸਵਿੰਦਰਜੀਤ ਕੌਰ, ਅੰਮਿ੍ਤ ਕੌਰ, ਸੰਦੀਪ ਸਿੰਘ, ਮਨਜੀਤ ਸਿੰਘ, ਦੀਕਸ਼ਾ ਸਮਰਾ ਤੇ ਹੋਰ ਹਾਜ਼ਰ ਸਨ।