ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਦੋ ਬੱਚੇ ਬਣੇ ਜ਼ਿਲ੍ਹਾ ਟੌਪਰ
ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੇ ਦੋ ਬੱਚੇ ਬਣੇ ਜ਼ਿਲ੍ਾ ਟੌਪਰ
Publish Date: Thu, 14 May 2026 08:10 PM (IST)
Updated Date: Thu, 14 May 2026 08:12 PM (IST)
ਜੀਆ ਭਾਰਦਵਾਜ ਨੇ ਹਿਊਮੈਨਿਟੀਜ਼ ’ਚ 99% ਤੇ ਨਿਸ਼ਿਕਾ ਬਾਂਸਲ ਨੇ ਕਾਮਰਸ ’ਚ ਹਾਸਲ ਕੀਤੇ 98.4% ਅੰਕ ਸੀਬੀਐਸਈ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿਚ ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੀਆਂ ਦੋ ਵਿਦਿਆਰਥਣਾਂ ਨੇ ਜ਼ਿਲ੍ਹੇ ਵਿਚੋਂ ਟੌਪ ਕੀਤਾ ਹੈ, ਇਨ੍ਹਾਂ ਵਿਚ ਜੀਆ ਭਾਰਦਵਾਜ ਨੇ ਹਿਊਮੈਨਿਟੀ ਵਿਚ 99% ਤੇ ਸੀਏ ਪਿਊਸ਼ ਬਾਂਸਲ ਦੀ ਹੋਣਹਾਰ ਸਪੁੱਤਰੀ ਨਿਸ਼ਿਕਾ ਬਾਂਸਲ ਨੇ ਕਾਮਰਸ ਵਿਚ 98.4% ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਟੌਪ ਕੀਤਾ ਹੈ।