ਘਰ ’ਚੋਂ ਕੀਮਤੀ ਸਮਾਨ ਚੋਰੀ, ਦੋ ’ਤੇ ਮਾਮਲਾ ਦਰਜ
ਘਰ ਵਿੱਚੋਂ ਕੀਮਤੀ ਸਮਾਨ ਚੋਰੀ ਕਰਨ ਦੇ ਮਾਮਲੇ ਚ ਦੋ ਤੇ ਮਾਮਲਾ ਦਰਜ
Publish Date: Tue, 31 Mar 2026 06:46 PM (IST)
Updated Date: Tue, 31 Mar 2026 06:49 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਘਰ ਵਿਚੋਂ ਕੀਮਤੀ ਸਮਾਨ ਚੋਰੀ ਹੋਣ ਦੇ ਮਾਮਲੇ ’ਚ ਦੋ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਰਾਵਲਪਿੰਡੀ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਭੁਪਿੰਦਰ ਕੌਰ ਉਰਫ ਸਿਮਰਨ ਪਤਨੀ ਚਰਨਜੀਤ ਸਿੰਘ ਵਾਸੀ ਜਗਪਾਲਪੁਰ ਨੇ ਦੱਸਿਆ ਕਿ ਉਸਦੀ ਜਠਾਣੀ ਕਮਲਜੀਤ ਕੌਰ ਸਮੇਤ ਪਰਿਵਾਰ ਕੈਨੇਡਾ ਵਿਚ ਰਹਿ ਰਹੇ ਹਨ। ਉਨ੍ਹਾਂ ਦੇ ਘਰ ਦੀਆਂ ਚਾਬੀਆਂ ਉਸ ਕੋਲ ਹਨ। ਉਹ ਘਰ ਦੀ ਦੇਖਭਾਲ ਕਰਦੀ ਹੈ। 16 ਜਨਵਰੀ ਨੂੰ ਘਰ ਦੀ ਸਫਾਈ ਕਰਕੇ ਉਹ ਤਾਲੇ ਲਗਾ ਕੇ ਗਈ ਸੀ। ਮਿਤੀ 5 ਮਾਰਚ ਨੂੰ ਫਿਰ ਆਪਣੀ ਜਠਾਣੀ ਦੇ ਘਰ ਸਫਾਈ ਕਰਨ ਲਈ ਗਈ ਤਾਂ ਦੇਖਿਆ ਇਕ ਜਾਲੀ ਟੁੱਟੀ ਹੋਈ ਸੀ। ਅੰਦਰ ਸਮਾਨ ਖਿਲਰਿਆ ਪਿਆ ਸੀ। ਚੈੱਕ ਕਰਨ ’ਤੇ ਪਤਾ ਲੱਗਾ ਕਿ ਘਰ ਵਿਚੋਂ ਦੋ ਸਿਲੰਡਰ, ਇਕ ਮਾਈਕਰੋਵੇਵ, ਦੋ ਚਾਂਦੀ ਦੇ ਕੜੇ, 12000 ਨਗਦ, ਬੈਂਕ ਦੀਆਂ ਕਾਪੀਆਂ, ਬੈਂਕ ਦੀ ਐੱਫਡੀ ਦੀ ਕਾਪੀ, ਰਸੋਈ ਦੇ ਭਾਂਡੇ ਕੋਈ ਨਾਮਾਲੂਮ ਚੋਰੀ ਕਰਕੇ ਲੈ ਗਿਆ। ਬਾਅਦ ਵਿਚ ਪਤਾ ਲੱਗਾ ਕਿ ਇਹ ਚੋਰੀ ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਦਵਿੰਦਰ ਸਿੰਘ ਵਾਸੀ ਜਗਪਾਲਪੁਰ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਹੈ। ਉਕਤ ਵੱਲੋਂ ਦਿੱਤੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਦੋ ਜਣਿਆਂ ’ਤੇ ਮਾਮਲਾ ਦਰਜ ਕੀਤਾ ਗਿਆ।