60 ਗ੍ਰਾਮ ਹੈਰੋਇਨ ਸਣੇ ਦੋ ਕਾਬੂ, ਮਾਮਲਾ ਦਰਜ
60 ਗ੍ਰਾਮ ਹੈਰੋਇਨ ਸਣੇ ਦੋ ਕਾਬੂ ਮਾਮਲਾ ਦਰਜ ਥਾਣਾ
Publish Date: Mon, 27 Apr 2026 08:29 PM (IST)
Updated Date: Mon, 27 Apr 2026 08:31 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ 60 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਐੱਚਸੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਜਾ ਰਹੇ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਚੰਡੀਗੜ੍ਹ ਬਾਈਪਾਸ ਨਜ਼ਦੀਕ ਦੀਪਕ ਕੁਮਾਰ ਨਾਮ ਦਾ ਦਿਵਿਆਂਗ ਨਸ਼ਾ ਵੇਚਦਾ ਹੈ। ਮੁਖ਼ਬਰ ਵੱਲੋਂ ਦਿੱਤੀ ਇਤਲਾਹ ’ਤੇ ਇਕ ਮੋਨੇ ਵਿਅਕਤੀ ਤੇ ਇਕ ਔਰਤ ਦੀ ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਉਨ੍ਹਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਮੁਲਜ਼ਮਾਂ ਦੀਪਕ ਕੁਮਾਰ ਪੁੱਤਰ ਲੇਟ ਭੂਸ਼ਣ ਕੁਮਾਰ ਬਾਬਾ ਕਲੋਨੀ ਫਰੀਦਾਬਾਦ, ਰਜਨੀ ਪਤਨੀ ਹਰਜਿੰਦਰ ਸਿੰਘ ਉਰਫ ਹੈਪੀ ਵਾਸੀ ਬੂਟਾ ਮੰਡੀ ਜਲੰਧਰ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।