ਸਵ. ਨੀਲਮ ਦੁੱਗਲ ਨਮਿਤ ਰਸਮ ਪਗੜੀ 2 ਨੂੰ
ਸਵਰਗੀ ਮਾਤਾ ਨੀਲਮ ਦੁੱਗਲ ਨਮਿਤ ਰਸਮ ਪਗੜੀ 2 ਮਾਰਚ ਨੂੰ
Publish Date: Sun, 22 Feb 2026 06:56 PM (IST)
Updated Date: Sun, 22 Feb 2026 06:58 PM (IST)
ਪੱਤਰ ਪ੍ਰੇਰਕ, ਫਗਵਾੜਾ : ਫਗਵਾੜਾ ਸ਼ਹਿਰ ਦੇ ਪ੍ਰਸਿਧ ਆਸ਼ੂ ਦੀ ਹੱਟੀ ਵਾਲੇ ਭਰਾਵਾਂ ਅਮਰੇਸ਼ ਦੁੱਗਲ ਤੇ ਗੌਰਵ ਦੁੱਗਲ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਸੀ ਜਦੋਂ ਉਨ੍ਹਾਂ ਦੇ ਮਾਤਾ ਨੀਲਮ ਦੁਗਲ ਆਪਣੀ ਸੰਸਾਰਿਕ ਯਾਤਰਾ ਪੁਰੀ ਕਰਕੇ ਪ੍ਰਭੂ ਸ੍ਰੀ ਰਾਮ ਜੀ ਦੇ ਚਰਨਾਂ ਵਿਚ ਜਾ ਵਿਰਾਜੇ। ਉਨ੍ਹਾਂ ਦੇ ਇਸ ਸੰਸਾਰ ਵਿਛੋੜੇ ਨਾਲ ਪਰਿਵਾਰ, ਸੱਜਣ-ਮਿੱਤਰਾਂ ਤੇ ਜਾਣ-ਪਛਾਣ ਵਾਲਿਆਂ ਵਿਚ ਗਹਿਰਾ ਦੁੱਖ ਤੇ ਖਾਲ੍ਹੀਪਨ ਪੈਦਾ ਹੋਇਆ ਹੈ। ਮਾਤਾ ਜੀ ਨੇ ਆਪਣੇ ਜੀਵਨ ਦੌਰਾਨ ਸਾਦਗੀ, ਨਿਮਰਤਾ ਤੇ ਪਰਉਪਕਾਰ ਦੀ ਮਿਸਾਲ ਕਾਇਮ ਕੀਤੀ। ਉਹ ਹਮੇਸ਼ਾ ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਅੱਗੇ ਰਹਿੰਦੇ ਸਨ ਤੇ ਪਰਿਵਾਰਕ ਮੁੱਲਾਂ ਨੂੰ ਮਜ਼ਬੂਤੀ ਨਾਲ ਨਿਭਾਉਂਦੇ ਰਹੇ। ਉਨ੍ਹਾਂ ਦੀ ਮਿੱਠੀ ਬੋਲੀ ਤੇ ਪਿਆਰ ਭਰਿਆ ਸੁਭਾਅ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੀ ਅੰਤਿਮ ਅਰਦਾਸ, ਗਰੁੜ ਪਾਠ ਦਾ ਭੋਗ ਤੇ ਰਸਮ ਪਗੜੀ ਮਿਤੀ 2 ਮਾਰਚ, ਦਿਨ ਸੋਮਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸ੍ਰੀ ਸੁਆਮੀ ਸ਼ੰਕਰ ਨਾਥ ਪਰਬਤ ਮਠ ਪਾਠਸ਼ਾਲਾ, ਹਦੀਆਬਾਦ, ਫਗਵਾੜਾ ਵਿਖੇ ਹੋਵੇਗੀ।