ਲੋਕ ਹਿਤੈਸ਼ੀ ਕਾਫ਼ਲਾ ਨੇ ਮਜ਼ਦੂਰ ਦਿਵਸ ਮਨਾਇਆ
ਮਜ਼ਦੂਰ ਦਿਵਸ ਮਨਾਉਂਦੇ ਹੋਏ ਮਈ ਦਿਵਸ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ*
Publish Date: Sun, 03 May 2026 07:26 PM (IST)
Updated Date: Sun, 03 May 2026 07:29 PM (IST)

ਮਈ ਦਿਵਸ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਲੋਕ ਹਿਤੈਸ਼ੀ ਕਾਫ਼ਲਾ ਫ਼ਗਵਾੜਾ ਦੇ ਆਗੂਆਂ ਸੁਖਦੇਵ ਸਿੰਘ, ਕੁਲਦੀਪ ਸਿੰਘ ਕੌੜਾ, ਹੰਸ ਰਾਜ ਬੰਗੜ, ਗੁਰਮੁਖ ਲੋਕ ਪ੍ਰੇਮੀ, ਗੋਪਾਲ ਕ੍ਰਿਸ਼ਨ, ਹਰਚਰਨ ਭਾਰਤੀ, ਜਸਵਿੰਦਰ ਸਿੰਘ ਦੀ ਅਗਵਾਈ ਵਿਚ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਟਾਊਨ ਹਾਲ ਫ਼ਗਵਾੜਾ ਦੇ ਪਾਰਕ ਵਿਚ ਇਕੱਠੇ ਹੋ ਕੇ ਮਜ਼ਦੂਰ ਦਿਵਸ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿਚ ਮਜ਼ਦੂਰ ਲਹਿਰ ਦਾ ਲਾਲ ਫਰੇਰਾ ਝੁਲਾ ਕੇ ਤੇ ਨਾਅਰੇ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਲੋਕ ਹਿਤੈਸ਼ੀ ਕਾਫ਼ਲਾ ਦੇ ਮੁੱਖ ਆਗੂਆਂ ਤੋਂ ਇਲਾਵਾ ਜਸਵਿੰਦਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਗਿਆਨ ਚੰਦ ਨਈਅਰ, ਹੰਸ ਰਾਜ ਟੀਐੱਸਯੂ, ਬਲਵੀਰ ਸਿੰਘ ਦੋਸਾਂਝ, ਸੁਰਿੰਦਰ ਪਾਲ ਪੱਦੀ ਜਗੀਰ, ਹੰਸ ਰਾਜ ਬੰਗੜ, ਸੀਤਲ ਰਾਮ ਲੋਈ, ਰਾਜੀਵ ਕੁਮਾਰ, ਪ੍ਰੋਫੈਸਰ ਜਸਕਰਨ, ਵਿਦਿਆਰਥੀ ਆਗੂ ਮਨਪ੍ਰੀਤ ਕੌਰ, ਉੱਘੇ ਲੇਖਕ ਤੇ ਵਕੀਲ ਐੱਸਐੱਲ ਵਿਰਦੀ ਆਦਿ ਬੁਲਾਰਿਆਂ ਨੇ ਕਿਹਾ ਕਿ 1886 ਵਿਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇਅ ਮਾਰਕੀਟ ਵਿਚ ਮਜ਼ਦੂਰਾਂ ਵੱਲੋਂ ਕੰਮ ਦੇ 8 ਘੰਟੇ ਨਿਸ਼ਚਿਤ ਕਰਵਾਉਣ ਲਈ ਇਕ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਤੇ ਉਸ ਸਮੇਂ ਦੇ ਹਾਕਮਾਂ ਨੇ ਦਰਿੰਦਗੀ ਭਰਿਆ ਵਰਤਾਉ ਕਰਦੇ ਹੋਏ ਗੋਲੀਆਂ ਚਲਾਈਆਂ ਤੇ ਤਸ਼ੱਦਦ ਕੀਤਾ। ਉਸ ਸਮੇਂ ਚੱਲੀਆਂ ਗੋਲੀਆਂ ਨਾਲ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਛੋਟਾ ਬੱਚਾ ਵੀ ਸੀ। ਉਸ ਬੱਚੇ ਦੀ ਮਾਂ ਨੇ ਮਜ਼ਦੂਰਾਂ ਦੇ ਚਿੱਟੇ ਝੰਡੇ ਨੂੰ ਬੱਚੇ ਦੇ ਖੂਨ ਵਿਚ ਰੰਗ ਕੇ ਮਜ਼ਦੂਰਾਂ ਦਾ ਲਾਲ ਝੰਡਾ ਬਣਾਇਆ। ਉਸ ਸਮੇਂ ਤੋਂ ਮਈ ਦਿਵਸ ਸਮੇਂ ਲਾਲ ਫ਼ਰੇਰਾ ਝੁਲਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਫਾਸ਼ੀਵਾਦੀ ਹਕੂਮਤ ਵੱਲੋਂ ਆਪਣੇ ਕਾਰਪੋਰੇਟ ਘਰਾਣਿਆਂ ਦੇ ਮਿੱਤਰਾਂ ਨੂੰ ਬੇਸ਼ਕੀਮਤੀ ਲਾਭ ਪਹੁੰਚਾਉਣ ਲਈ ਮਜ਼ਦੂਰਾਂ ਪੱਖੀ 29 ਕਿਰਤ ਕਾਨੂੰਨਾਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵਿਰੋਧੀ ਬਣਾਏ ਚਾਰ ਕਿਰਤ ਕੋਡਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਨਾ ਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋ ਸਕਦੀ ਹੈ। ਇਸ ਸਮੇਂ ਸੀਤਲ ਰਾਮ ਬੰਗਾ, ਮਨਦੀਪ ਮਹਿਰਮ, ਹਰਚਰਨ ਭਾਰਤੀ ਆਦਿ ਨੇ ਮਜ਼ਦੂਰ ਦਿਵਸ ਨਾਲ ਸਬੰਧਤ ਇਨਕਲਾਬੀ ਕਵਿਤਾਵਾਂ ਬੋਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਆਖ਼ਰ ਵਿਚ ਕਾਫ਼ਲੇ ਦੇ ਆਗੂ ਕੁਲਦੀਪ ਸਿੰਘ ਕੌੜਾ ਵੱਲੋਂ ਮਈ ਦਿਵਸ ਦੇ ਸਮਾਗਮ ਵਿਚ ਸ਼ਾਮਲ ਹੋਏ ਜੁਝਾਰੂ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਅਪੀਲ ਵੀ ਕੀਤੀ ਕਿ ਲੋਕ ਹਿਤੈਸ਼ੀ ਕਾਫ਼ਲਾ ਫ਼ਗਵਾੜਾ ਦੇ ਘੇਰੇ ਨੂੰ ਵਿਸ਼ਾਲ ਰੂਪ ਦੇਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੇ ਉਪਰਾਲੇ ਜ਼ਰੂਰ ਕੀਤੇ ਜਾਣ ਤਾਂ ਜੋ ਲੋਕ ਪੱਖੀ ਮਸਲਿਆਂ ’ਤੇ ਸਭ ਦੇ ਸਹਿਯੋਗ ਨਾਲ ਆਵਾਜ਼ ਬੁਲੰਦ ਹੋ ਸਕੇ। ਇਸ ਸਮੇਂ ਮੋਹਣ ਸਿੰਘ ਭੱਟੀ, ਮਨੋਹਰ ਲਾਲ, ਰਾਮ ਲੁਭਾਇਆ ਰਿਹਾਣਾ ਜੱਟਾਂ, ਅਮਰਜੀਤ ਮੇਹਲੀ, ਪ੍ਰਿੰਸੀਪਲ ਆਤਮਾ ਰਾਮ, ਪ੍ਰਿੰਸੀਪਲ ਹਰਮੇਸ਼ ਲਾਲ, ਸਤਵੰਤ ਟੂਰਾ, ਮੱਖਣ ਰਾਮ ਰੱਤੂ, ਜਸਵਿੰਦਰ ਢੱਡਾ ਪੱਤਰਕਾਰ, ਅਭਿਨਾਸ ਹਰਦਾਸਪੁਰ, ਕੁਲਵੰਤ ਸਿੰਘ ਬਾਸੀ, ਭੁਪਿੰਦਰ ਸਿੰਘ ਮਾਹੀ, ਹਰਭਜਨ ਲਾਲ ਕੌਲ, ਸਤਪਾਲ ਸਿੰਘ ਖੱਟਕੜ, ਜਤਿੰਦਰ ਕੁਮਾਰ, ਬਲਬੀਰ ਸਿੰਘ ਕੂਨਰ, ਰਤਨ ਸਿੰਘ ਗੁਰਾਇਆ, ਮਲਕੀਤ ਸਿੰਘ ਲਸ਼ਕਰ ਸਿੰਘ, ਮੋਹਿੰਦਰ ਸਿੰਘ, ਜੰਗਲਾਤ ਵਿਭਾਗ ਤੋਂ ਰਾਣੀ, ਆਸਾ ਰਾਣੀ, ਆਂਗਣਵਾੜੀ ਆਗੂ ਊਸ਼ਾ ਰਾਣੀ, ਬਲਜੀਤ, ਮਨਪ੍ਰੀਤ ਤੇ ਬਲਵਿੰਦਰ ਕੌਰ ਦੀ ਅਗਵਾਈ ਵਿਚ ਮਿਡ ਡੇ ਮੀਲ ਵਰਕਰਾਂ ਦਾ ਕਾਫਲਾ, ਮਨਜੀਤ ਗਾਟ ਤੇ ਬਲਵਿੰਦਰ ਪ੍ਰੀਤ, ਅਵਿਨਾਸ਼ ਹਰਦਾਸਪੁਰ ਆਦਿ ਹਾਜ਼ਰ ਹੋਏ।