ਸਵ. ਵੀਰਪ੍ਰਤਾਪ ਤੇ ਗੁਰਪ੍ਰਤਾਪ ਨਮਿਤ ਸ਼ਰਧਾਂਜਲੀ ਸਮਾਗਮ 15 ਨੂੰ
ਸਵ. ਵੀਰਪ੍ਰਤਾਪ ਤੇ ਗੁਰਪ੍ਰਤਾਪ ਨਮਿਤ ਸ਼ਰਧਾਂਜਲੀ ਸਮਾਗਮ 15 ਨੂੰ
Publish Date: Mon, 11 May 2026 10:36 PM (IST)
Updated Date: Mon, 11 May 2026 10:39 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਇਕ ਬੇਰਹਿਮ ਮਾਂ ਵੱਲੋਂ ਆਪਣੇ ਹੀ ਛੋਟੇ-ਛੋਟੇ ਦੋ ਮਾਸੂਮ ਬੱਚਿਆਂ ਵੀਰਪ੍ਰਤਾਪ ਸਿੰਘ 6 ਸਾਲ ਤੇ ਗੁਰਪ੍ਰਤਾਪ ਸਿੰਘ 3 ਸਾਲ (ਪੁੱਤਰ ਭਰਪੂਰ ਸਿੰਘ ਨਿਵਾਸੀ ਪਿੰਡ ਅਦਾਲਤ ਚੱਕ)ਨੂੰ ਵੇਈਂ ਨਦੀ ਵਿਚ ਸੁੱਟ ਕੇ ਕਤਲ ਕਰ ਦਿੱਤਾ ਸੀ, ਉਨ੍ਹਾਂ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਗੁਰਬਾਣੀ ਦਾ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ 15 ਮਈ ਨੂੰ ਸਵੇਰੇ 11.30 ਵਜੇ ਤੋ ਦੁਪਹਿਰ 1 ਵਜੇ ਤੱਕ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਮਾਸੂਮ ਬੱਚਿਆਂ ਦੇ ਦਾਦਾ ਭਾਈ ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਵੈੱਲਫੇਅਰ ਕਮੇਟੀ ਸੁਲਤਾਨਪੁਰ ਲੋਧੀ ਨੇ ਸ਼ਰਧਾਂਜਲੀ ਸਮਾਗਮ ਵਿਚ ਸਮੂਹ ਸੰਗਤਾਂ ਤੇ ਧਾਰਮਿਕ ਤੇ ਰਾਜਨੀਤਕ ਆਗੂ ਸਾਹਿਬਾਨ ਨੂੰ ਪੁੱਜਣ ਦੀ ਅਪੀਲ ਕੀਤੀ੍।