ਟ੍ਰੇਨ ਤੋਂ ਡਿੱਗ ਕੇ 15 ਸਾਲਾ ਲੜਕਾ ਜ਼ਖ਼ਮੀ
ਸੰਵਾਦ ਸਹਿਯੋਗੀ, ਜਾਗਰਣਬੀਤੇ ਦਿਨ
Publish Date: Sun, 26 Apr 2026 09:28 PM (IST)
Updated Date: Sun, 26 Apr 2026 09:34 PM (IST)
ਸੰਵਾਦ ਸਹਿਯੋਗੀ, ਜਾਗਰਣ ਬੀਤੇ ਦਿਨ ਇਕ 15 ਸਾਲਾ ਨੌਜਵਾਨ ਟ੍ਰੇਨ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਜਲੰਧਰ ਰੇਲਵੇ ਸਟੇਸ਼ਨ ਤੋਂ ਆਪਣੇ ਸ਼ਹਿਰ ਪਟਨਾ (ਬਿਹਾਰ) ਜਾਣ ਲਈ ਟ੍ਰੇਨ ’ਚ ਸਵਾਰ ਹੋਇਆ ਸੀ। ਜਦ ਟ੍ਰੇਨ ਅਲੀਗੜ੍ਹ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਅਚਾਨਕ ਸੰਤੁਲਨ ਵਿਗੜਨ ਨਾਲ ਉਹ ਟ੍ਰੇਨ ਤੋਂ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਹੋਸ਼ ’ਚ ਆਉਣ ਤੋਂ ਬਾਅਦ ਨੌਜਵਾਨ ਨੇ ਆਪਣੀ ਮਾਂ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਉਸ ਦੀ ਮਾਂ ਅਲੀਗੜ੍ਹ ਪਹੁੰਚੀ ਤੇ 108 ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਤੁਰੰਤ ਕਪੂਰਥਲਾ ਦੇ ਸਿਵਲ ਹਸਪਤਾਲ ਲੈ ਕੇ ਆਈ। ਜ਼ਖ਼ਮੀ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਮੁਸ਼ਕਵੇਦ ਦੇ ਰੂਪ ’ਚ ਹੋਈ ਹੈ। ਉਸ ਦੇ ਸਿਰ ’ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਅਨੁਸਾਰ ਨੌਜਵਾਨ ਦਾ ਇਲਾਜ ਜਾਰੀ ਹੈ।