ਪਿੰਡ ਤਾਸ਼ਪੁਰ 'ਚ ਤੀਆਂ ਦਾ ਤਿਉਹਾਰ ਮਨਾਇਆ
ਪਿੰਡ ਤਾਸ਼ਪੁਰ ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਲਖਵਿੰਦਰ ਸਿੰਘ ਲੱਖੀ ਪਿੰਡ ਤਾਸ਼ਪੁਰ ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਲਖਵਿੰਦਰ ਸਿੰਘ ਲੱਖੀ
Publish Date: Wed, 18 Aug 2021 06:37 PM (IST)
Updated Date: Wed, 18 Aug 2021 06:37 PM (IST)
ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ : ਪਿੰਡ ਤਾਸ਼ਪੁਰ ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਦਾ ਉਦਘਾਟਨ ਰੁਪਿੰਦਰ ਕੌਰ ਿਢੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਡ ਦੀਆਂ ਸੁਆਣੀਆਂ ਤੇ ਕੁੜੀਆਂ ਵੱਲੋਂ ਸਾਉਣ ਮਹੀਨੇ ਦੇ ਗੀਤ, ਟੱਪੇ, ਬੋਲੀਆਂ ਤੇ ਗਿੱਧਾ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ ਗਿਆ। ਸੁਆਣੀਆਂ ਤੇ ਬੱਚਿਆਂ ਵੱਲੋਂ ਇਸ ਮੌਕੇ ਖੂਬ ਪੀਂਘਾਂ ਝੂਟੀਆਂ ਗਈਆਂ। ਇਸ ਮੌਕੇ ਬੋਲਦਿਆਂ ਰੁਪਿੰਦਰ ਕੌਰ ਿਢੱਲੋਂ ਨੇ ਕਿਹਾ ਕਿ ਅੱਜ ਦੀ ਮੌਜੂਦਾ ਤਣਾਅ ਭਰੀ ਜ਼ਿੰਦਗੀ 'ਚ ਮਨ ਨੂੰ ਸਕੂਨ ਦੇਣ ਲਈ ਅਜਿਹੇ ਕਾਰਜ ਲਾਹੇਵੰਦ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਅਲੋਪ ਹੋ ਰਹੇ ਅਮੀਰ ਪੰਜਾਬੀ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਲਈ ਅਜਿਹੇ ਪੋ੍ਗਰਾਮ ਹਰ ਪਿੰਡ 'ਚ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਪੂੜਿਆਂ ਤੇ ਖੀਰ ਦੇ ਲੰਗਰ ਵਰਤਾਏ ਗਏ। ਸਰਪੰਚ ਲਖਵਿੰਦਰ ਸਿੰਘ ਲੱਖੀ ਨੇ ਪਿੰਡ ਦੀਆਂ ਸਮੂਹ ਅੌਰਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਦੇਵਿੰਦਰ ਕੌਰ, ਪੰਚ ਗੁਰਦੇਵ ਕੌਰ, ਪੰਚ ਗੁਰਮੀਤ ਕੌਰ, ਬਲਜੀਤ ਕੌਰ, ਦਲਵੀਰ ਕੌਰ, ਗੁਰਬਖ਼ਸ਼ ਕੌਰ, ਕੁਲਵੰਤ ਕੌਰ, ਸ਼ਕੀਨਾ ਰਾਣੀ, ਨੀਤਾ ਰਾਣੀ, ਸਰਬਜੀਤ ਕੌਰ ਆਦਿ ਹਾਜ਼ਰ ਸਨ।