ਬਾਬਾ ਭਟੋਆ ਸਾਹਿਬ ਦਾ ਜੋੜ ਮੇਲਾ 17 ਤੋਂ ਸ਼ੁਰੂ
ਬਾਬਾ ਭਟੋਆ ਸਾਹਿਬ ਜੀ ਦਾ ਤਿੰਨ ਰੋਜਾ ਸਲਾਨਾ ਜੋੜ ਮੇਲਾ ਪਿੰਡ ਕਾਲਰਾ ਵਿਖੇ 17 ਤੋਂ 19 ਤੱਕ - ਬੂਟਾ ਸਿੰਘ
Publish Date: Sun, 05 Oct 2025 08:55 PM (IST)
Updated Date: Mon, 06 Oct 2025 04:13 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਧੰਨ-ਧੰਨ ਬਾਬਾ ਭਟੋਆ ਸਾਹਿਬ ਜੀ ਦਾ ਤਿੰਨ ਰੋਜਾ ਸਲਾਨਾ ਜੋੜ ਮੇਲਾ ਪਿੰਡ ਕਾਲਰਾ (ਆਦਮਪੁਰ) ਵਿਖੇ ਜਠੇਰੇ ਗੋਤ ਭਟੋਏ (ਰਜਿ.) ਟਰੱਸਟ ਕਾਲਰਾ ਵਲੋਂ 17 ਤੋਂ 19 ਅਕਤੂਬਰ ਤੱਕ ਸਮੂਹ ਭਟੋਏ ਪਰਿਵਾਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ। ਦੂਸਰੇ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਤੇ 19 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ। ਜਿਸ ਵਿੱਚ ਕੀਰਤਨੀ ਜੱਥਾ ਸੂਬੇਦਾਰ ਬਲਦੇਵ ਸਿੰਘ ਕਾਲਰਾ ਵਾਲੇ, ਭਾਈ ਤਰਸੇਮ ਸਿੰਘ ਗੁਰਦੁਆਰਾ ਜੋਗੀਆਣਾ ਸਾਹਿਬ ਕਾਲਰਾ, ਭਾਈ ਬਲਦੇਵ ਸਿੰਘ ਜਲੰਧਰ, ਭਾਈ ਹੀਰਾ ਸਿੰਘ ਰਤਨ ਮਾਣਕ ਢੇਰੀ ਹੁਸ਼ਿਆਰਪੁਰ ਅਤੇ ਭਾਈ ਜਗਦੀਸ਼ ਸਿੰਘ ਜੱਬੜ ਦੇ ਜੱਥੇ ਸਵੇਰੇ 11 ਤੋਂ ਬਾਅਦ ਦੁਪਿਹਰ 3 ਵਜੇ ਤੱਕ ਕੀਰਤਨ ਸਰਵਣ ਕਰਵਾਉਣਗੇ। ਚਾਹ-ਪਕੌੜੇ ਅਤੇ ਗੁਰੂ ਕਾ ਲੰਗਰ ਸੇਵਾਦਾਰਾਂ ਵਲੋਂ ਅਤੁੱਟ ਵਰਤਾਇਆ ਜਾਵੇਗਾ। ਸੰਗਤਾਂ ਦੀ ਸਹੂਲਤ ਲਈ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਜਾਰੀ ਹਨ। ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਸੋਹਨ ਸਿੰਘ, ਸੁਖਦੇਵ ਸਿੰਘ ਸਕੱਤਰ, ਜੋਗਿੰਦਰ ਸਿੰਘ ਖਾਲਸਾ, ਬਖਸ਼ੀ ਰਾਮ, ਸ਼ਿੰਗਾਰਾ ਰਾਮ, ਮਾਸਟਰ ਸੀਤਲ ਸਿੰਘ, ਗੁਰਦੇਵ ਸਿੰਘ, ਮਦਨ ਲਾਲ, ਹਰਬੰਸ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ, ਬਲਵੀਰ ਸਿੰਘ ਅਤੇ ਰੋਹਿਤ ਭਟੋਆ ਆਦਿ ਹਾਜ਼ਰ ਸਨ।