ਧੰਨ ਧੰਨ ਬਾਬਾ ਡੋਗਰ ਪੀਰ ਬਾਬਾ ਜਾਹਰ ਪੀਰ ਬਾਬਾ ਸਿਲਬਰਾਹ ਤੇ ਰੱਤੂ ਜਠੇਰਿਆਂ ਦੇ ਪਵਿੱਤਰ ਅਸਥਾਨ ਝੰਡੇਰ ਕਲਾਂ ਵਿਖੇ ਸਾਲਾਨਾ ਸ਼ਰਾਧ ਮੇਲਾ ਪ੍ਰਮੁੱਖ ਸੇਵਾਦਾਰ ਪਿੰ੍ਸੀਪਲ ਜਨਕਰਾਜ ਰੱਤੂ ਦੀ ਰਹਿਨੁਮਾਈ ਹੇਠ ਸਮੂਹ ਰੱਤੂ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਸਤਿਕਾਰ ਪੂਰਵਕ ਮਨਾਇਆ ਗਿਆ।

ਵਿਜੇ ਸੋਨੀ,ਫਗਵਾੜਾ : ਧੰਨ ਧੰਨ ਬਾਬਾ ਡੋਗਰ ਪੀਰ ਬਾਬਾ ਜਾਹਰ ਪੀਰ ਬਾਬਾ ਸਿਲਬਰਾਹ ਤੇ ਰੱਤੂ ਜਠੇਰਿਆਂ ਦੇ ਪਵਿੱਤਰ ਅਸਥਾਨ ਝੰਡੇਰ ਕਲਾਂ ਵਿਖੇ ਸਾਲਾਨਾ ਸ਼ਰਾਧ ਮੇਲਾ ਪ੍ਰਮੁੱਖ ਸੇਵਾਦਾਰ ਪਿੰ੍ਸੀਪਲ ਜਨਕਰਾਜ ਰੱਤੂ ਦੀ ਰਹਿਨੁਮਾਈ ਹੇਠ ਸਮੂਹ ਰੱਤੂ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਸਤਿਕਾਰ ਪੂਰਵਕ ਮਨਾਇਆ ਗਿਆ।
ਸਵੇਰੇ ਵੱਡੇ ਵਡੇਰਿਆਂ ਦੀ ਯਾਦ 'ਚ ਹਵਨ ਧੂਫ ਪਾਇਆ ਗਿਆ ਉਪਰੰਤ ਖੁੱਲ੍ਹੇ ਪੰਡਾਲ 'ਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਪ੍ਰਸਿੱਧ ਗਾਇਕ ਮਹਿੰਦਰ ਮਾਧੋਪੁਰੀ, ਬਲਵਿੰਦਰ ਗੁਰੂ-ਬੀਬਾ ਜਸਵੀਰ ਕੋਮਲ, ਕਿਰਨ ਭਰੋਮਜਾਰਾ, ਹਰਨਾਮ ਬਹਿਲਪੁਰੀ, ਬੂਟਾ ਲਹੌਰੀਆ, ਗੁਰਮੇਜ ਮਹਿਮੀ, ਹਰਦੀਪ ਰੱਤੂ ਆਦਿ ਕਲਾਕਾਰਾਂ ਨੇ ਵੱਡੇ ਵਢੇਰਿਆਂ, ਸਤਿਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਇਤਿਹਾਸ ਨਾਲ ਸਬੰਧਤ ਰਚਨਾਵਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਦਰਬਾਰ ਵਿਖੇ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ ਕਿ ਰੱਤੂ ਪਰਿਵਾਰਾਂ ਦਾ ਇਤਿਹਾਸ ਬਹੁਤ ਗੌਰਵਮਈ ਹੈ। ਉਨਾਂ੍ਹ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੇ ਵਢੇਰਿਆਂ ਦਾ ਸੁਪਨਾ ਪੂਰਾ ਕਰਨ ਲਈ ਸਮੂਚੀ ਸੰਗਤ ਨੂੰ ਏਕੇ ਦਾ ਸਬੂਤ ਦਿੰਦੇ ਹੋਏ ਮਿਸ਼ਨ 2022 'ਚ ਆਪਣੇ ਵੱਡੇ ਵਡੇੇਰਿਆਂ ਦੀ ਸੋਚ ਵਾਲੀ ਸਰਕਾਰ ਬਨਾਉਣੀ ਚਾਹੀਦੀ ਹੈ। ਬਸਪਾ ਦੇ ਸੂਬਾ ਸਕੱਤਰ ਪਰਵੀਨ ਬੰਗਾ ਨੇ ਕਿਹਾ ਬਸਪਾ ਹਮੇਸ਼ਾ ਹੀ ਰੱਤੂ ਜਠੇਰੇ ਪ੍ਰਬੰਧਕ ਕਮੇਟੀ ਅਤੇ ਰੱਤੂ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਪ੍ਰਮੁੱਖ ਸੇਵਾਦਾਰ ਜਨਕ ਰਾਜ ਰੱਤੂ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਨੂੰ ਸਾਲਾਨਾ ਮੇਲੇ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ।
ੂ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਮਦਨ ਲਾਲ ਰੰਧਾਵਾ, ਦੇਸਰਾਜ, ਜੀਤ ਰਾਮ ਭਾਟੀਆ ਐਮ.ਸੀ., ਸੋਮਨਾਥ, ਸਰਵਨ ਸਿੰਘ ਦਕੋਹਾ, ਬਿੱਟੂ, ਗੋਗਾ ਕੋਟਲੀ ਖਾਨ ਸਿੰਘ, ਸੁਖਚੈਨ ਸਿੰਘ ਨੰਬਰਦਾਰ, ਰਾਮਸ਼ਰਨ ਸਿੰਘ ਰੰਧਾਵਾ, ਸੁਰਿੰਦਰ, ਜਸਪਾਲ, ਅਰਵਿਨ ਰੱਤੂ, ਡਾ. ਸੁਰਿੰਦਰ ਰੱਤੂ, ਬਲਬੀਰ ਸਿੰਘ, ਮੇਜਰ ਰਾਮ, ਗਿਆਨ ਚੰਦ ਰੱਤੂ, ਦੇਸਰਾਜ, ਬਹਾਦਰ ਸਿੰਘ, ਰਾਜਕੁਮਾਰ, ਅਮਨਦੀਪ ਰੱਤੂ, ਡਾ. ਸਤਨਾਮ ਰੂਪੋਵਾਲ, ਤਰਸੇਮ ਸਿੰਘ, ਗਿਆਨੀ ਹੁਸਨ ਲਾਲ, ਬੀ.ਕੇ. ਰੱਤੂ, ਫਲਜਿੰਦਰ ਰੱਤੂ, ਸੁਨੀਲ ਰੱਤੂ, ਰਾਮ ਲਾਲ, ਜਸਵਿੰਦਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੱਤੂ ਪਰਿਵਾਰਾਂ ਦੀ ਸੰਗਤ ਹਾਜ਼ਰ ਸੀ। ਸ਼ਰਾਧ ਮੇਲੇ ਦੌਰਾਨ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਸਟੇਜ ਦੀ ਸੇਵਾ ਮਦਨ ਲਾਲ ਰੰਧਾਵਾ ਨੇ ਬਾਖੂਬੀ ਨਿਭਾਈ।