ਥਿੰਦ ਮਸ਼ੀਨਰੀ ਸਟੋਰ ਨੇ ਨਿਊ ਹਾਲੈਂਡ ਟਰੈਕਟਰਾਂ ਦੀ ਪ੍ਰਦਰਸ਼ਨੀ ਲਾਈ
ਥਿੰਦ ਮਸ਼ੀਨਰੀ ਸਟੋਰ ਨੇ ਸ਼ਹੀਦੀ ਜੋੜ ਮੇਲੇ ਮੌਕੇ ਨਿਊ ਹਾਲੈਂਡ ਟਰੈਕਟਰਾਂ ਦੀ ਲਾਈ ਵਿਸ਼ਾਲ ਪ੍ਰਦਰਸ਼ਨੀ
Publish Date: Sun, 10 May 2026 07:49 PM (IST)
Updated Date: Sun, 10 May 2026 07:51 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਰਤ ਵਿਚ ਸਭ ਤੋਂ ਵੱਧ ਵਿਕਣ ਵਾਲੇ ਟਰੈਕਟਰ ਨਿਊ ਹਾਲੈਂਡ ਦੀ ਵਿਸ਼ਾਲ ਪ੍ਰਦਰਸ਼ਨੀ ਠੱਟਾ ਨਵਾਂ ਵਿਖੇ ਸ਼ਹੀਦੀ ਜੋੜ ਮੇਲੇ ਮੌਕੇ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵੱਲੋਂ ਲਾਈ ਗਈ, ਜਿਥੇ ਇਲਾਕੇ ਭਰ ਤੋਂ ਆਏ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਦੇ ਐੱਮਡੀ ਰਣਜੀਤ ਸਿੰਘ ਥਿੰਦ, ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਥਿੰਦ ਮਸ਼ੀਨਰੀ ਸਟੋਰ ਵੱਲੋਂ ਨਿਊ ਹਾਲੈਂਡ ਟਰੈਕਟਰਾਂ ਦੀ ਜ਼ਿਲ੍ਹਾ ਕਪੂਰਥਲਾ ਅੰਦਰ ਸਭ ਤੋਂ ਵੱਡੀ ਏਜੰਸੀ ਖੋਲ੍ਹੀ ਗਈ ਹੈ, ਜਿਥੇ ਨਿਊ ਹਾਲੈਂਡ ਦੇ ਸਾਰੇ ਮਾਡਲ ਹਰ ਵਕਤ ਉੱਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਨਿਊ ਹਾਲੈਂਡ ਟਰੈਕਟਰ ਕੰਪਨੀ ਦੇ ਸਾਰੇ ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਿਊ ਹਾਲੈਂਡ ਟਰੈਕਟਰਾਂ ਦੇ ਨਵੇਂ ਮਾਡਲਾਂ ਦੀ ਡੀਜ਼ਲ ਖ਼ਪਤ ਦੂਜੇ ਟਰੈਕਟਰਾਂ ਦੇ ਮੁਕਾਬਲੇ ਬਹੁਤ ਘੱਟ ਹੈ ਤੇ ਕਾਰਜ ਕੁਸ਼ਲਤਾ ਸਭ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਨਿਊ ਹਾਲੈਂਡ ਟਰੈਕਟਰ 6 ਫ਼ੀਸਦੀ ਤੋਂ ਘੱਟ ਵਿਆਜ ’ਤੇ ਵੀ ਕਿਸਾਨਾਂ ਨੂੰ ਉੱਪਲਬਧ ਹੋਣਗੇ। ਉਨ੍ਹਾਂ ਕਿਹਾ ਸੁਲਤਾਨਪੁਰ ਲੋਧੀ ਵਿਖੇ ਨਵੀਂ ਖੁੱਲ੍ਹੀ ਏਜੰਸੀ ਵਿਚ ਨਿਊ ਹਾਲੈਂਡ ਦੇ ਸਾਰੇ ਮਾਡਲ ਹਰ ਵਕਤ ਉੱਪਲਬਧ ਹੋਣਗੇ ਤੇ ਹੁਣ ਕਿਸਾਨਾਂ ਨੂੰ ਬੁਕਿੰਗ ਕਰਵਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਨਿਊ ਹਾਲੈਂਡ ਦੇ ਮਾਡਲ 3630 ਤੇ 5630 ਫੋਰ ਵੀਲ ਵਿਚ ਸਭ ਤੋਂ ਵੱਧ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਊ ਹਾਲੈਂਡ ਦੇ ਟਰੈਕਟਰ ਆਸਾਨ ਕਿਸ਼ਤਾਂ ’ਤੇ ਉੱਪਲਬਧ ਹੋਣਗੇ ਜੋ ਕਿ ਪੰਜਾਬ ਵਿਚ ਸਭ ਤੋਂ ਘੱਟ ਹੋਵੇਗਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੌਂਦ, ਚਰਨਜੀਤ ਸਿੰਘ ਮੋਮੀ, ਸਰਵਨ ਸਿੰਘ ਚੰਦੀ, ਜੋਗਾ ਸਿੰਘ ਕਾਲੇਵਾਲ, ਗੁਰਦਿਆਲ ਸਿੰਘ ਪ੍ਰਧਾਨ, ਮਨੀ ਚਤਰਥ, ਸ਼ਿੰਗਾਰਾ ਸਿੰਘ, ਹਰਵਿੰਦਰ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਸਾਬਾ ਆਦਿ ਹਾਜ਼ਰ ਸਨ।