ਵਰਕਸ਼ਾਪ ਦੇ ਬਾਥਰੂਮਾਂ ’ਚੋਂ ਟੂਟੀਆਂ ਚੋਰੀ
ਚੋਰਾਂ ਦੇ ਹੌਸਲੇ ਬੁਲੰਦ ,ਵਰਕਸ਼ਾਪ ਦੇ ਬਾਥਰੂਮਾਂ ਵਿੱਚੋਂ ਟੂਟੀਆਂ ਕੀਤੀਆਂ ਚੋਰੀ
Publish Date: Tue, 10 Mar 2026 08:52 PM (IST)
Updated Date: Tue, 10 Mar 2026 08:54 PM (IST)

ਸੁਲਤਾਨਪੁਰ ਲੋਧੀ ’ਚ ਚੋਰਾਂ ਦੇ ਹੌਸਲੇ ਬੁਲੰਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਚੋਰਾਂ ਨੂੰ ਨਾ ਫੜਨ ਦੇ ਰੋਸ ਵਜੋਂ ਹਰੇਕ ਵਰਗ ਦੇ ਲੋਕਾਂ ਵਿਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਨਵੀਂ ਦਾਨਾ ਮੰਡੀ ਸਥਿਤ ਜੈਮਲ ਸਿੰਘ ਜਪਜੀਤ ਸਿੰਘ ਤੇ ਜੈ ਮੋਟਰਸ ’ਤੇ ਚੋਰ ਦੁਕਾਨ ਤੇ ਵਰਕਸ਼ਾਪ ਦੇ ਬਾਥਰੂਮਾਂ ਵਿਚੋਂ ਬਰਾਂਡਿਡ ਕੁਆਲਿਟੀ ਦੀ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਇਸ ਸਬੰਧੀ ਦੁਕਾਨ ਦੇ ਮਾਲਕ ਰਾਜਾ ਗੁਰਪ੍ਰੀਤ ਸਿੰਘ ਸਾਬਕਾ ਕੌਂਸਲਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦੋਂ ਆਪਣੀ ਦੁਕਾਨ ਤੇ ਵਰਕਸ਼ਾਪ ’ਤੇ ਗਏ ਤਾਂ ਦੇਖਿਆ ਕਿ ਬਾਥਰੂਮ ਦੀਆਂ ਸਾਰੀਆਂ ਟੂਟੀਆਂ ਲੱਥੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ 112 ਨੰਬਰ ’ਤੇ ਕਾਲ ਕੀਤੀ ਤੇ ਪੁਲਿਸ ਨੂੰ ਸਾਰੀ ਰਿਪੋਰਟ ਲਿਖਵਾਈ। ਰਾਜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਚਾਰ ਫਰਵਰੀ 2025 ਨੂੰ ਵੀ ਮੇਰੀ ਦੁਕਾਨ ਤੇ ਵਰਕਸ਼ਾਪ ਦੇ ਤਾਲੇ ਟੁੱਟੇ ਸਨ, ਜਿਸ ਬਾਰੇ ਸ਼ਿਕਾਇਤ ਥਾਣਾ ਸੁਲਤਾਨਪੁਰ ਲੋਧੀ ਵਿਚ ਦਰਜ ਕਰਵਾਈ ਗਈ ਸੀ ਪਰ ਉਸ ਉੱਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਦੁਬਾਰਾ ਚੋਰੀ ਹੋਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਚੋਰਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਕੇ ਉਸ ਦਾ ਚੋਰੀ ਹੋਇਆ ਸਮਾਨ ਬਰਾਮਦ ਕਰਵਾਏ।