ਗੈਰਾਜ ’ਚ ਲਾਈ ਸੰਨ੍ਹ, 50 ਹਜ਼ਾਰ ਦਾ ਸਾਮਾਨ ਚੋਰੀ
ਡਡਵਿੰਡੀ ਦੇ ਪੰਮਾਂ ਮਾਰੂਤੀ ਗੈਰੇਜ ਵਿੱਚ ਚੋਰੀ, ਕਰੀਬ 50 ਹਜ਼ਾਰ ਦਾ ਸਾਮਾਨ ਲੈ ਉੱਡੇ ਚੋਰ
Publish Date: Mon, 11 May 2026 08:32 PM (IST)
Updated Date: Mon, 11 May 2026 08:33 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਵਿਖੇ ਬੀਤੀ ਦੇਰ ਰਾਤ ਚੋਰਾਂ ਵੱਲੋਂ ਇਕ ਗੈਰਾਜ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 50 ਹਜ਼ਾਰ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੈਰਾਜ ਮਾਲਕ ਪਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਡਡਵਿੰਡੀ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦਾ ਗੈਰਾਜ ਰੇਲਵੇ ਸਟੇਸ਼ਨ ਡਡਵਿੰਡੀ ਸਾਹਮਣੇ ਸਥਿਤ ਹੈ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਗੈਰਾਜ ਦੇ ਪਿਛਲੇ ਤੇ ਖੱਬੇ ਪਾਸੇ ਦੀਆਂ ਦੀਵਾਰਾਂ ਦੀਆਂ ਇੱਟਾਂ ਤੋੜ ਕੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸਨੇ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਆਇਆ ਤਾਂ ਚੋਰੀ ਦਾ ਪਤਾ ਲੱਗਿਆ। ਚੋਰ ਗੈਰਾਜ ਵਿਚੋਂ ਦੋ ਮਕੈਨੀਕਲ ਡਰਿੱਲਾਂ, ਇਕ ਸੁਰਾਖ ਕੱਢਣ ਵਾਲੀ ਡਰਿੱਲ, ਦੋ ਗ੍ਰੈਂਡਰ ਤੇ ਇਕ ਹੀਟ ਡਰਿੱਲ ਸਮੇਤ ਕਰੀਬ 45-50 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਪਰਮਜੀਤ ਸਿੰਘ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਿਸੇ ਭੇਤੀ ਵਿਅਕਤੀ ਦਾ ਕੰਮ ਹੋ ਸਕਦਾ ਹੈ, ਜਿਸਨੂੰ ਗੈਰਾਜ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਦੱਸਿਆ ਕਿ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਚੌਂਕੀ ਇੰਚਾਰਜ ਮੋਠਾਂਵਾਲਾ ਨੂੰ ਇਸ ਸਬੰਧੀ ਸੂਚਨਾ ਦਿੱਤੀ ਜਾ ਰਹੀ ਹੈ।