ਬਾਬਾ ਸੰਗ ਜੀ ਦੇ ਗੁਰੂਘਰ ਸਰੋਵਰ ਦੀ ਕਾਰਸੇਵਾ ਹੋਈ ਆਰੰਭ
ਬਾਬਾ ਸੰਗ ਜੀ ਦੇ ਗੁਰੁ ਘਰੇ ਸਰੋਵਰ ਦੀ ਕਾਰਸੇਵਾ ਹੋਈ ਆਰੰਭ
Publish Date: Thu, 30 Apr 2026 05:46 PM (IST)
Updated Date: Thu, 30 Apr 2026 05:49 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਪਿੰਡ ਸੰਗ ਢੇਸੀਆਂ ਦੇ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਗੁਰੁਦੁਆਰਾ ਸੰਗ ਜੀ ਦੇ ਪਵਿੱਤਰ ਸਰੋਵਰ ਦੀ ਸੇਵਾ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਵੱਖ ਵੱਖ ਪਿੰਡ ਜਿਨ੍ਹਾਂ ਵਿਚ ਪੁਆਦੜੇ ਦੀ ਸੰਗਤ, ਦੁਸਾਂਝ ਕਲਾਂ, ਲਾਦੀਆਂ ਇੰਦਣਾਂ, ਸੰਗ ਢੇਸੀਆਂ ਤੋ ਇਲਾਵਾਂ ਹੋਰ ਵੀ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਜਿਥੇ ਗੁਰੁਦੁਆਰਾ ਸਾਹਿਬ ਵਿਖੇ ਪਹੁੰਚ ਕੇ ਇਸ ਨੇਕ ਕਾਰਜ ਵਿਚ ਵਿਸ਼ੇਸ਼ ਯੋਗਦਾਨ ਪਾਇਆ ਉਥੇ ਹੀ ਗੁਰੁਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਪਾਠ ਤੋਂ ਉਪਰੰਤ ਕੀਰਤਨੀ ਜਥਿਆਂ ਨੇ ਕੀਰਤਨ ਕਰ ਹਾਜਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਵੱਖ ਵੱਖ ਬੁਲਾਰਿਆ ਤੋ ਇਲਾਵਾ ਪ੍ਰਬੰਧਕਾ ਨੇ ਆਪਣੇ ਸੰਬੋਧਨ ਚ ਕਿਹਾ ਕਿ ਇਹ ਗੁਰੁਦੁਆਰਾ ਇਕ ਇਤਿਹਾਸਕ ਗੁਰੁਦੁਆਰਾ ਹੈ ਜਿਥੇ ਕਿ ਸਮਾਗਮ ਮੋਕੇ ਲੱਖਾਂ ਦੀ ਗਿਣਤੀ ਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਉਨ੍ਹਾਓਂ ਇਲਾਕਾ ਵਾਸੀਆਂ ਨੂੰ ਇਸ ਨੇਕ ਕਾਰਜ ਚ ਯੋਗਦਾਨ ਪਾਉਣ ਦੀ ਅਪੀਲ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਸਰਵੋਰ ਨੂੰ ਨਿਵੇਕਲੇ ਢਗੰ ਨਾਲ ਬਣਾਇਆ ਜਾਵੇਗਾ ਤਾਜੋ ਸਰੋਵਰ ਦਾ ਜਲ ਹਮੇਸ਼ਾ ਸਾਫ ਸੁਥਰਾ ਰਹੇ ਅਤੇ ਸੰਗਤਾਂ ਸਰੋਵਰ ਦੇ ਜਲ ਤੋਂ ਲਾਹਾ ਪ੍ਰਾਪਤ ਕਰ ਸਕਣ।