ਪਿੰਡ ਖਲਵਾੜਾ ’ਚ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਸੰਪੰਨ
ਪਿੰਡ ਖਲਵਾੜਾ ਵਿਖੇ ਤਿੰਨ ਰੋਜਾ ਸਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸੰਪਨ
Publish Date: Thu, 28 May 2026 08:22 PM (IST)
Updated Date: Thu, 28 May 2026 08:22 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਜਾਰੇ ਵਾਲਿਆਂ ਦੇ ਸੇਵਕ ਬਾਬਾ ਅਵਧੂਤ ਸਾਹਿਬ ਜੀ ਦੇ ਸੇਵਕ ਤਪੱਸਵੀ ਸੰਤ ਸੁਖਦੇਵ ਮਹਾਰਾਜ ਧੰਨ ਧੰਨ ਬਾਬਾ ਸਾਹਿਬ ਦਿਆਲ ਜੀ ਦੇ ਪਰਿਵਾਰ ਵਿਚੋਂ ਤਪੱਸਵੀ ਬੀਬੀ ਅਮਰਜੀਤ ਕੌਰ ਜੀ ਅੰਗੀਠਾ ਸਾਹਿਬ ਦੀ 19ਵੀਂ ਸਲਾਨਾ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਢੰਡਾ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਦੂਸਰੇ ਦਿਨ ਸ਼ਾਮ ਨੂੰ ਮਹਿੰਦੀ ਦੀ ਰਸਮ ਉਪਰੰਤ ਰਾਤ ਨੂੰ ਪ੍ਰਸਿੱਧ ਕੱਵਾਲ ਪਾਲੀ ਭਾਗ ਸਿੰਘ ਪੁਰੀ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਤੀਸਰੇ ਤੇ ਆਖਰੀ ਦਿਨ ਐਤਵਾਰ ਨੂੰ ਧਾਰਮਿਕ ਸਟੇਜ ਸਜਾਈ ਗਈ, ਜਿਸ ਵਿਚ ਪੰਜਾਬ ਦੀ ਪ੍ਰਸਿੱਧ ਸੂਫੀ ਗਾਇਕ ਜੋੜੀ ਮਹਿੰਦਰ ਮਾਧੋਪੁਰੀ ਤੇ ਬੀਬਾ ਕਵਲਜੀਤ ਕਵਲ, ਅਮਰਜੀਤ ਚਮਕੀਲਾ ਤੇ ਬੀਬਾ ਅਮਨ ਅਮਰਜੋਤ ਤੋਂ ਇਲਾਵਾ ਪ੍ਰੀਤ ਪੁਆਰੀ, ਮੁਖਤਿਆਰ ਝਮਟ ਤੇ ਲੱਕੀ ਬੋਸ ਨੇ ਧਾਰਮਿਕ ਗੀਤਾਂ ਰਾਹੀਂ ਭਰਪੂਰ ਹਾਜ਼ਰੀ ਲਗਵਾਈ। ਮੁੱਖ ਸੇਵਾਦਾਰ ਬਾਬਾ ਗੁਰਦਿਆਲ ਸਿੰਘ ਢੰਡਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਤਪੱਸਵੀ ਬੀਬੀ ਅਮਰਜੀਤ ਕੌਰ ਬਹੁਤ ਹੀ ਨੇਕ ਤੇ ਧਾਰਮਿਕ ਵਿਚਾਰਾਂ ਵਾਲੀ ਸ਼ਖਸੀਅਤ ਸਨ, ਜਿਨ੍ਹਾਂ ਨੇ ਲੋਕ ਭਲਾਈ ਕੰਮਾਂ ‘ਚ ਵੀ ਹਮੇਸ਼ਾ ਵਢਮੁੱਲਾ ਯੋਗਦਾਨ ਪਾਇਆ ਤੇ ਨਾਲ ਹੀ ਆਪਣਾ ਵਧੇਰੇ ਸਮਾਂ ਪਰਮਾਤਮਾ ਦੇ ਸਿਮਰਨ ਵਿਚ ਗੁਜਾਰਿਆ। ਉਨ੍ਹਾਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਬੀਬੀ ਅਮਰਜੀਤ ਕੌਰ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਹੱਥੀਂ ਕਿਰਤ ਕਰਕੇ, ਪ੍ਰਰਮਾਤਮਾ ਦਾ ਨਾਮ ਜੱਪਦੇ ਹੋਏ ਨੇਕ ਕਮਾਈ ਵਿਚੋਂ ਲੋੜਵੰਦਾਂ ਦੀ ਭਲਾਈ ਲਈ ਸੰਭਵ ਉਪਰਾਲੇ ਕਰਨ। ਸਟੇਜ ਸਕੱਤਰ ਦੀ ਭੂਮਿਕਾ ਭਿੰਦਰ ਬ੍ਰਹਮਪੁਰੀ ਵੱਲੋਂ ਨਿਭਾਈ ਗਈ। ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਵੱਲੋਂ ਸੇਵਾਦਾਰਾਂ, ਕਲਾਕਾਰਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਠੰਢੇ-ਮਿੱਠੇ ਜਲ, ਚਾਹ-ਪਕੌੜੇ, ਜਲੇਬੀਆਂ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਵੱਖ-ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਜਨਕ ਰਾਜ ਮਿਸਤਰੀ, ਸਰਪੰਚ ਬੀਬੀ ਕੁਲਦੀਪ ਕੌਰ ਪਤਨੀ ਆਗਿਆਪਾਲ ਸਿੰਘ ਖਲਵਾੜਾ, ਗੁਰਨਾਮ ਰਾਮ, ਦੀਤਾਰ ਚੰਦ, ਅਵਤਾਰ ਸਿੰਘ, ਬਿੰਦਰ ਮਜਾਰਾ, ਹਰਕਿਰਤ ਸਿੰਘ ਮਜਾਰਾ, ਸੁਰਜੀਤ ਸਿੰਘ, ਜਰਮਨ ਸਿੰਘ, ਗੁਲਜਾਰ ਸਿੰਘ ਅਕਾਲਗੜ੍ਹ, ਸੁਰਿੰਦਰ ਕੁਮਾਰ, ਮਾਸਟਰ ਗਿਆਨ ਚੰਦ ਨਈਅਰ, ਜਰਮਨ ਸਿੰਘ, ਗੁਰਪਾਲ ਸਿੰਘ, ਸੰਦੀਪ ਸਿੰਘ, ਸੁਖਜੀਵਨ ਪਾਲ ਪਤਨੀ ਹਰਮੇਸ਼ ਸਿੰਘ, ਸੇਵਾ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ, ਬਲਕਾਰ ਸਿੰਘ, ਗੁਰਵਿੰਦਰ ਸਿੰਘ ਤੇ ਸੰਗਤ ਵੱਡੀ ਗਿਣਤੀ ‘ਚ ਹਾਜ਼ਰ ਸੀ।