ਆਕ੍ਰਿਤੀ ਨੇ ਜੀਡੀਆਰ ਦਾ ਵਧਾਇਆ ਮਾਣ
ਕਾਮਰਸ ਦੀ ਹੋਣਹਾਰ ਆਕ੍ਰਿਤੀ ਨੇ 91.4% ਅੰਕ ਪ੍ਰਾਪਤ ਕਰ ਜੀ.ਡੀ.ਆਰ. ਸਕੂਲ ਦਾ ਵਧਾਇਆ ਮਾਣ
Publish Date: Thu, 14 May 2026 07:19 PM (IST)
Updated Date: Thu, 14 May 2026 07:21 PM (IST)

ਪੰਜਾਬੀ ਜਾਗਰਣ ਪ੍ਰਤੀਨਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਦੁਆਰਾ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦਾ ਨਤੀਜਾ 100% ਰਿਹਾ, ਜਿਸ ਵਿਚ ਕਾਮਰਸ ਗਰੁੱਪ ਦੀ ਵਿਦਿਆਰਥਣ ਆਕ੍ਰਿਤੀ ਨੇ 91.4%, ਜਸ਼ਨਪ੍ਰੀਤ ਕੌਰ ਨੇ 89%, ਸੁਖਮਨ ਕੌਰ ਨੇ 87.6%, ਅੰਜਲੀ ਨੇ 87%, ਮਨੀਸ਼ ਬੰਗੜ ਨੇ 86.6%, ਹਿਮਾਂਸ਼ੂ ਕੁਮਾਰ ਨੇ 84.2%, ਤਰਨਪ੍ਰੀਤ ਕੌਰ ਨੇ 84% ਤੇ ਕੰਚਨ ਨੇ 79.8% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੌਰਾਨ, ਸਾਇੰਸ ਗਰੁੱਪ ਵਿਚ ਹਰਮਨਦੀਪ ਕੌਰ ਨੇ 81.8%, ਜਪੁਜੀ ਕੌਰ ਨੇ 81.6% ਤੇ ਸੁਮੇਧਾ ਦੁੱਗਲ ਨੇ 80.6% ਅੰਕ ਪ੍ਰਾਪਤ ਕੀਤੇ ਜਦ ਕਿ ਜਾਨਵੀ ਧੀਮਾਨ ਨੇ 77.8% ਅੰਕ ਪ੍ਰਾਪਤ ਕੀਤੇ। ਸੀਬੀਐੱਸਈ ਵੱਲੋਂ ਐਲਾਨੇ ਗਏ ਇਨ੍ਹਾਂ ਨਤੀਜਿਆਂ ਚ ਬਹੁਤ ਸਾਰੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ 12ਵੀਂ ਜਮਾਤ ਪਾਸ ਕੀਤੀ। ਫਿਜ਼ੀਕਲ ਐਜੂਕੇਸ਼ਨ ਵਿਚ ਸੁਖਮਨ ਕੌਰ ਨੇ 96 ਤੇ ਗੌਰਵ ਜੱਖੂ ਨੇ 91 ਅੰਕ, ਪੰਜਾਬੀ ਵਿਚ ਸੁਮੇਧਾ ਦੁੱਗਲ ਨੇ 99, ਹਰਮਨਦੀਪ ਕੌਰ ਨੇ 94, ਅੰਜਲੀ ਤੇ ਕਿਰਨਜੋਤ ਕੌਰ ਨੇ 93 ਤੇ ਜਾਨਵੀ ਧੀਮਾਨ ਨੇ 91 ਅੰਕ, ਅੰਗਰੇਜ਼ੀ ਵਿਚ ਹਰਮਨਦੀਪ ਕੌਰ ਨੇ 97, ਸੁਖਮਨ ਕੌਰ ਤੇ ਜਸ਼ਨਪ੍ਰੀਤ ਕੌਰ ਨੇ 95 ਤੇ ਜਾਨਵੀ ਧੀਮਾਨ ਨੇ 91 ਅੰਕ, ਬਿਜ਼ਨਸ ਸਟੱਡੀਜ਼ ਵਿਚ ਆਕ੍ਰਿਤੀ ਨੇ 96, ਮਨੀਸ਼ ਬੰਗੜ, ਤਰਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਅਤੇ ਦ੍ਰਿਸ਼ਟੀ ਦੁੱਗਲ ਨੇ 95 ਅੰਕ, ਅਕਾਊਂਟਸ ਵਿਚ ਹਿਮਾਂਸ਼ੂ ਕੁਮਾਰ ਨੇ 92 ਅੰਕ, ਅਰਥ ਸ਼ਾਸਤਰ ਵਿਚ ਆਕ੍ਰਿਤੀ ਨੇ 87 ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਮਾਧਵੀ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ।