ਸੰਤ ਮਹਾਪੁਰਖਾਂ ਨੇ ਪ੍ਰਧਾਨ ਤਜਿੰਦਰ ਬਾਵਾ ਦੇ ਗ੍ਰਹਿ ਵਿਖੇ ਪਾਈ ਫੇਰੀ
ਸੰਤ ਮਹਾਪੁਰਖਾਂ ਨੇ ਪ੍ਰਧਾਨ ਤਜਿੰਦਰ ਬਾਵਾ ਦੇ ਗ੍ਰਹਿ ਵਿਖੇ ਪਾਈ ਫੇਰੀ।
Publish Date: Fri, 27 Feb 2026 08:28 PM (IST)
Updated Date: Fri, 27 Feb 2026 08:31 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲ਼ਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਪ੍ਰਧਾਨ ਤਜਿੰਦਰ ਬਾਵਾ ਦੇ ਗ੍ਰਹਿ ਵਿਖੇ ਧਾਰਮਿਕ ਤੇ ਆਧਿਆਤਮਿਕ ਮਾਹੌਲ ਦੇ ਦਰਮਿਆਨ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ, ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਹਾਜ਼ਰੀ ਨਾਲ ਸੰਗਤਾਂ ਨੂੰ ਨਿਵਾਜਿਆ। ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਤਜਿੰਦਰ ਬਾਵਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਅਸੀਸ ਬਖ਼ਸ਼ਦੇ ਹੋਏ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਨੇ ਸਭ ਨੂੰ ਧਾਰਮਿਕ ਮਰਿਆਦਾ ਅਨੁਸਾਰ ਜੀਵਨ ਬਤੀਤ ਕਰਨ ਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ। ਇਸ ਦੌਰਾਨ ਤਜਿੰਦਰ ਬਾਵਾ ਦੇ ਪਰਿਵਾਰ ਵੱਲੋਂ ਸੰਤ ਜੀ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।