ਜ਼ੇਬਾ ਪੰਜਾਬ ’ਚ ਫ੍ਰੈਂਚ ਪਾਸ ਕਰਨ ਵਾਲੀ ਇਕੱਲੀ ਵਿਦਿਆਰਥਣ
ਅੇਸੳਈ ਫਗਵਾੜਾ ਦੇ 12ਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ
Publish Date: Thu, 14 May 2026 07:09 PM (IST)
Updated Date: Thu, 14 May 2026 07:12 PM (IST)

ਐੱਸਓਈ ਫਗਵਾੜਾ ਦੇ 12ਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਕੂਲ ਆਫ ਐਮੀਨੈਂਸ ਫਗਵਾੜਾ ਦੇ 12ਵੀਂ ਜਮਾਤ ਦੇ ਨਤੀਜੇ ਬੇਹੱਦ ਸ਼ਾਨਦਾਰ ਰਹੇ। ਸਕੂਲ ਦੇ ਵਿਦਿਆਰਥੀਆਂ ਨੇ ਹਰ ਸਟ੍ਰੀਮ ਵਿਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ। ਓਵਰਆਲ ਨਤੀਜਿਆਂ ਵਿਚ ਇਸ਼ੂ ਨੇ 500 ਵਿਚੋਂ 475 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕੇਸ਼ ਕੁਮਾਰ ਨੇ 474 ਅੰਕਾਂ ਨਾਲ ਦੂਜਾ ਸਥਾਨ ਤੇ ਜੋਤੀ ਨੇ 463 ਤੇ ਮੀਨਾਕਸ਼ੀ ਸੋਨੀ ਨੇ 461 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ 10 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ, 17 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ, ਲਗਭਗ 100 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ (ਨਾਨ-ਸਟ੍ਰੀਮ) ’ਚ ਤਨਵੀਰ ਸਿੰਘ ਨੇ 387 ਅੰਕਾਂ ਨਾਲ ਪਹਿਲਾ, ਹਰਜੋਤ ਸਿੰਘ ਨੇ 385 ਅੰਕਾਂ ਨਾਲ ਦੂਜਾ ਤੇ ਮੁੰਕੇਸ਼ਵਰ ਨੇ 384 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਸਟ੍ਰੀਮ ’ਚ ਮੁਕੇਸ਼ ਕੁਮਾਰ ਸ਼ਾਹ ਨੇ 474 ਅੰਕਾਂ ਨਾਲ ਪਹਿਲਾ, ਪਿੰਕੀ ਕੁਮਾਰੀ ਨੇ 450 ਅੰਕਾਂ ਨਾਲ ਦੂਜਾ ਤੇ ਮੋਹਿਤ ਦਾਦਰਾ ਨੇ 414 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ’ਚ ਅਨੁਰਾਧਾ ਨੇ 444 ਅੰਕਾਂ ਨਾਲ ਪਹਿਲਾ, ਕੁਲਜੀਤ ਰਾਮ ਨੇ 426 ਅੰਕਾਂ ਨਾਲ ਦੂਜਾ ਤੇ ਸੌਰਵ ਨੇ 416 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ੈਬ ਉਲ ਰਜ਼ਾ ਨੇ 410 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਅਵਤਾਰ ਸਿੰਘ ਨੇ 397 ਅੰਕਾਂ ਨਾਲ ਦੂਜਾ ਤੇ ਕਰਣ ਨੇ 387 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਵੋਕੇਸ਼ਨਲ ਮਕੈਨਿਕਲ ’ਚ ਤਜਿੰਦਰ ਕੁਮਾਰ ਨੇ 390 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਮੰਗਦੀਪ ਨੇ 374 ਅੰਕਾਂ ਨਾਲ ਦੂਜਾ ਤੇ ਗਗਨਪ੍ਰੀਤ ਸਿੰਘ ਨੇ 362 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਦਾ ਨਤੀਜਾ 100 ਫੀਸਦੀ ਰਿਹਾ। ਜ਼ੇਬਾ ਐੱਸਓਆਈ ਦੀ ਆਰਟਸ ਦੀ ਵਿਦਿਆਰਥਣ ਨੇ ਫ੍ਰੈਂਚ ਵਿਸ਼ੇ ਦੀ ਪ੍ਰੀਖਿਆ ਦਿੱਤੀ ਤੇ ਪਹਿਲੀ ਸ਼੍ਰੇਣੀ ਨਾਲ ਪਾਸ ਹੋਈ। ਉਹ ਪੂਰੇ ਪੰਜਾਬ ਰਾਜ ਵਿਚੋਂ ਫ੍ਰੈਂਚ ਵਿਸ਼ਾ ਪਾਸ ਕਰਨ ਵਾਲੀ ਇਕੱਲੀ ਵਿਦਿਆਰਥਣ ਹੈ। ਅੱਜ ਸਵੇਰੇ ਦੀ ਸਭਾ ਦੌਰਾਨ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਤੇ ਸਮੂਹ ਸਟਾਫ ਦੀ ਹਾਜ਼ਰੀ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 10ਵੀਂ ਤੇ 12ਵੀਂ ਜਮਾਤ ਦੇ ਚੁਣੇ ਹੋਏ ਹੋਣਹਾਰ ਵਿਦਿਆਰਥੀਆਂ ਨੂੰ ਧਰਮ ਭੂਸ਼ਣ ਅਗਰਵਾਲ ਸਕਾਲਰਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ।