ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਦੇ ਜੀਵਨ ਸੰਘਰਸ਼ ’ਤੇ ਕੀਤੀਆਂ ਵਿਚਾਰਾਂ
ਬਾਮਸੇਫ ਦੇ ਸੰਸਥਾਪਕ ਮੈਂਬਰ, ਮਾਨਯੋਗ ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ
Publish Date: Mon, 02 Mar 2026 07:07 PM (IST)
Updated Date: Mon, 02 Mar 2026 07:10 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਾਮਸੇਫ ਦੇ ਸੰਸਥਾਪਕ ਮੈਂਬਰ ਮਾਨਯੋਗ ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ ਇਕ ਸ਼ਾਨਦਾਰ ਪ੍ਰੋਗਰਾਮ, ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਤੇ ਟੀਮ ਵਿਜ਼ਨ ਪੰਜਾਬ ਦੁਆਰਾ ਕਪੂਰਥਲਾ ਦੇ ਅੰਬੇਡਕਰ ਭਵਨ ਦੇ ਵਿਹੜੇ ਵਿਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਮਾਣਯੋਗ ਟੀਆਰ ਸਾਰੰਗਲ ਆਈਏਐੱਸ, ਸਾਬਕਾ ਪ੍ਰਮੁੱਖ ਸਕੱਤਰ ਪੰਜਾਬ (ਮੁੱਖ ਮਹਿਮਾਨ), ਬੀਰ ਸਿੰਘ ਬਹੋਤ (ਮੁੱਖ ਬੁਲਾਰੇ), ਆਸ਼ੂਮਤੀ ਡਾ. ਕਨਕਲਤਾ, ਸਮਾਜਿਕ ਕਾਰਕੁੰਨ (ਸਪੀਕਰ)ਨੇ ਕੀਤੀ ਜਦਕਿ ਉਦਘਾਟਨ ਅਰਵਿੰਦ ਪ੍ਰਸਾਦ, ਪ੍ਰਧਾਨ ਓਬੀਸੀ, ਐਸੋਸੀਏਸ਼ਨ, ਆਰਸੀਬੀ, ਟੀਮ ਵਿਜ਼ਨ ਦੇ ਸਰਗਰਮ ਵਰਕਰ, ਗਿਆਨਸ਼ੀਲ (ਸਪੀਕਰ), ਕੁਸ਼ਲ ਕੁਮਾਰ (ਸਪੀਕਰ), ਇੰਜੀਨੀਅਰ ਜੀਤ ਸਿੰਘ, ਪ੍ਰਧਾਨ ਤੇ ਰਣਜੀਤ ਸਿੰਘ, ਜਨਰਲ ਸਕੱਤਰ, ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ) ਨੇ ਸਾਂਝੇ ਤੌਰ ਤੇ ਕੀਤੀ। ਅਰਵਿੰਦ ਪ੍ਰਸਾਦ ਨੇ ਮਾਨਯੋਗ ਦੀਨਾ ਭਾਨਾ ਦੇ ਜੀਵਨ ਸੰਘਰਸ਼ਾਂ ਤੇ ਚਰਚਾ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਮੁੱਖ ਮਹਿਮਾਨ ਸਾਰੰਗਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਸਮਾਜ ਦੇ ਮਹਾਂਪੁਰਖ ਇਕੱਠੇ ਹੋਏ ਤੇ ਦੱਬੇ-ਕੁਚਲੇ ਲੋਕਾਂ ਲਈ ਦਿਨ-ਰਾਤ ਕੰਮ ਕੀਤਾ, ਉਸੇ ਤਰ੍ਹਾਂ ਸਾਡੇ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ਨੂੰ ਸਿੱਖਿਅਤ ਤੇ ਸੰਗਠਿਤ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਉਣ। ਡਾ. ਕਨਕਲਤਾ ਨੇ ਕਿਹਾ ਕਿ ਬਹੁਜਨ ਸਮਾਜ, ਜਿਸ ਵਿਚ ਲਗਭਗ 92-93% ਆਬਾਦੀ ਹੈ, ਲੰਬੇ ਸਮੇਂ ਤੋਂ ਹਾਕਮ ਦੀਆਂ ਡੂੰਘੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੈ ਤੇ ਖਾਸ ਕਰਕੇ ਔਰਤਾਂ ਨੂੰ ਵੱਡੇ ਪੱਧਰ ਤੇ ਅੰਦੋਲਨ ਕਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਲਾਮਾਂ ਵਾਂਗ ਨਾ ਰਹਿਣਾ ਪਵੇ। ਟੀਮ ਵਿਜ਼ਨ ਦੇ ਪ੍ਰਤੀਨਿਧੀ ਕੁਸ਼ਲ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ 2021 ਵਿਚ ਹੋਣ ਵਾਲੀ ਜਾਤੀ ਜਨਗਣਨਾ ਜਲਦੀ ਤੋਂ ਜਲਦੀ ਕਰਵਾਉਣੀ ਚਾਹੀਦੀ ਹੈ ਤੇ ਆਪਣੀ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ। ਉਸ ਰਿਪੋਰਟ ਦੇ ਆਧਾਰ ਤੇ, ਹਰ ਖੇਤਰ ਵਿਚ ਐੱਸਸੀ/ਐੱਸਟੀ, ਓਬੀਸੀ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਟੀਮ ਵਿਜ਼ਨ ਦੀ ਸਰਗਰਮ ਮੈਂਬਰ ਗਿਆਨਸ਼ੀਲ ਨੇ ਕਿਹਾ ਕਿ ਭਾਰਤ ਤੇ ਵਿਦੇਸ਼ਾਂ ਵਿਚ ਲੱਖਾਂ ਸਮਾਜਿਕ ਸੰਗਠਨ ਕੰਮ ਕਰ ਰਹੇ ਹਨ, ਪਰ ਸਮਾਜ ਵਿਚ ਜੋ ਜਾਗਰੂਕਤਾ ਪੈਦਾ ਹੋਣੀ ਚਾਹੀਦੀ ਸੀ ਤੇ ਇਸ ਜਾਗਰਣ ਤੋਂ ਬਾਅਦ ਜੋ ਨਤੀਜਾ ਨਿਕਲਣਾ ਚਾਹੀਦਾ ਸੀ, ਉਹ ਪ੍ਰਾਪਤ ਨਹੀਂ ਹੋ ਰਿਹਾ। ਸਾਡੇ ਮਹਾਂਪੁਰਖਾਂ ਦੇ ਸੱਚੇ ਸੁਪਨੇ ਨੂੰ ਪੂਰਾ ਕਰਨ ਲਈ ਸਮਾਜਿਕ ਸੰਗਠਨਾਂ ਨੂੰ ਇਕ ਅੰਤਮ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਮੁੱਖ ਬੁਲਾਰੇ ਭਾਰਤੀ ਸਮਾਜ ਨਿਰਮਾਣ ਸੰਘ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਬੀਰ ਸਿੰਘ ਬਾਹੋਤ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਮਨੁੱਖਾਂ ਨੂੰ ਸਿਰਫ਼ ਇਕ ਜੀਵਨ ਮਿਲਦਾ ਹੈ, ਜਿਸਨੂੰ ਹੋਰ ਸਾਰੀਆਂ ਦੁਨਿਆਵੀ ਹੋਂਦਾਂ ਤੋਂ ਉੱਤਮ ਮੰਨਿਆ ਜਾਂਦਾ ਹੈ ਪਰ ਸਵਾਲ ਇਹ ਹੈ ਕਿ ਸਾਡੇ ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ ਤੇ ਭੁੱਖਮਰੀ ਵਰਗੀਆਂ ਬਿਪਦਾਵਾਂ ਕਿਉਂ ਹਨ? ਸਾਡੇ ਸਮਾਜ ਦੇ ਹਰ ਵਿਅਕਤੀ ਨੂੰ ਇਸ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਜਿਸ ਦਿਨ ਸਾਡੇ ਸਮਾਜ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਇਹ ਸਭ ਸਾਡੇ ਨਾਲ ਕਿਉਂ ਹੋ ਰਿਹਾ ਹੈ, ਉਨ੍ਹਾਂ ਦੇ ਹਾਲਾਤ ਬਦਲਣ ਵਿਚ ਦੇਰ ਨਹੀਂ ਲੱਗੇਗੀ। ਇਸ ਕਾਰਜ ਨੂੰ ਪੂਰਾ ਕਰਨ ਲਈ ਸਮਾਜ ਦੇ ਪੜ੍ਹੇ-ਲਿਖੇ ਲੋਕਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਔਰਤਾਂ ਨੂੰ ਕੰਮ ਕਰਨਾ ਪਵੇਗਾ। ਇਕੱਠ ਵਿਚ ਰੰਗ ਭਰਨ ਲਈ ਵਿਸ਼ਵ ਪ੍ਰਸਿੱਧ ਮਿਸ਼ਨਰੀ ਗਾਇਕਾ ਗੁਰਮੇਜ ਸਿੰਘ ਸ਼ਰਮੀਲਾ ਨੇ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਜਸਲੀਨ ਕੌਰ ਨੇ ਵੀ ਬਾਬਾ ਸਾਹਿਬ ਅੰਬੇਡਕਰ ਜੀ ਨਾਲ ਸਬੰਧਤ ਮਿਸ਼ਨਰੀ ਗੀਤ ਪੇਸ਼ ਕੀਤੇ। ਉੱਭਰ ਰਹੇ ਮਿਸ਼ਨਰੀ ਲੇਖਕ ਜਸਪਾਲ ਸਿੰਘ ਚੌਹਾਨ ਨੇ ਵੀ ਆਪਣੀ ਮਿਸ਼ਨਰੀ ਕਵਿਤਾ ਨਾਲ ਆਪਣੀ ਹਾਜ਼ਰੀ ਲਗਵਾਈ। ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਰਾਹੁਲ ਤੇ ਅੰਬੇਡਕਰ ਭਵਨ ਜਲੰਧਰ ਤੋਂ ਪ੍ਰੋ. ਜੀਸੀ ਕੌਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇੰਜੀਨੀਅਰ ਜੀਤ ਸਿੰਘ ਨੇ ਸਟੇਜ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ ਕੀਤਾ। ਅੰਤ ਵਿਚ ਭਾਰਤੀ ਸਮਾਜ ਨਿਰਮਾਣ ਸੰਘ, ਪੰਜਾਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਧੰਨਵਾਦ ਮਤਾ ਪੇਸ਼ ਕੀਤਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲਿਆਂ ਵਿਚ ਇੰਜੀਨੀਅਰ ਲਵਦੀਪ, ਇੰਜਨੀਅਰ ਮਨਜੀਤ ਸਿੰਘ, ਜੋਗਿੰਦਰ ਸਿੰਘ ਮਾਧੋ, ਲੈਕਚਰਾਰ ਜਗਦੀਸ਼ ਸਿੰਘ, ਜਸਵਿੰਦਰ ਸਿੰਘ, ਗੋਪਾਲ ਉਮਰਾਨੰਗਲ, ਮਾਸਟਰ ਜਸਵੀਰ ਚੰਦ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ, ਮੈਡਮ ਅਨੀਤਾ ਕੁਮਾਰੀ, ਮੈਡਮ ਮਧੂ ਰਾਏ, ਰਾਜਵੰਤ ਕੌਰ, ਕਮਲਜੀਤ ਕੌਰ, ਜੋਗਿੰਦਰ ਕੌਰ, ਐਡਵੋਕੇਟ, ਕੁਲਦੀਪ ਭੱਟੀ, ਜੋਗਿੰਦਰ ਕੌਰ, ਥਾਪਰ, ਰਜਿੰਦਰ ਜੱਸਲ, ਐਡਵੋਕੇਟ ਦਲਜੀਤ ਸਿੰਘ ਸਹੋਤਾ, ਇੰਜੀਨੀਅਰ ਦਰਸ਼ਨ ਸਿੰਘ, ਰਾਜ ਕੁਮਾਰ ਪ੍ਰਜਾਪਤੀ, ਧਰਮਿੰਦਰ ਗਿੱਲ, ਪ੍ਰਧਾਨ ਸ਼ਾਂਤੀ ਸੈਨਾ ਪੰਜਾਬ, ਇੰਜੀਨੀਅਰ ਪ੍ਰੇਮ ਪਾਲ ਘਾਰੂ, ਸੰਧੂਰਾ ਸਿੰਘ, ਪ੍ਰਧਾਨ ਬਹਾਦਰ ਸਿੰਘ ਭੁਲਾਣਾ, ਪੱਤਰਕਾਰ ਸੁਖਵਿੰਦਰ ਟਿੱਬਾ, ਹੰਸ ਰਾਜ, ਬੀਰ ਸਿੰਘ ਵੜੈਚ ਤੇ ਹੋਰ ਸਾਥੀ ਸ਼ਾਮਲ ਸਨ।