ਪੰਜਾਬੀਆਂ ਦੀ ਸ਼ਾਨ ਹੈ ਦਲਜੀਤ ਦੁਸਾਂਝ : ਸ਼ਰਨਜੀਤ ਸਿੰਘ
ਪੰਜਾਬੀਆਂ ਦੀ ਸ਼ਾਨ ਹੈ ਦਲਜੀਤ ਦੁਸਾਂਝ,ਸ਼ਰਨਜੀਤ ਸਿੰਘ
Publish Date: Mon, 30 Jun 2025 08:40 PM (IST)
Updated Date: Tue, 01 Jul 2025 04:07 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ ਪੂਰੀ ਦੁਨੀਆ ਅੰਦਰ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਵਾਲੇ ਸੱਭਿਆਚਾਰਕ ਤੇ ਸਾਫ ਸੁਥਰੀ ਗਾਇਕੀ ਦਾ ਮੁੱਢ ਬੰਨਣ ਵਾਲੇ ਦਲਜੀਤ ਦੋਸਾਂਝ ਨੂੰ ਨਫਰਤ ਦੀ ਰਾਜਨੀਤੀ ਕਾਰਨ ਮੋਹਰਾ ਬਣਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਨਿੰਦਣਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਸ਼ਰਨਜੀਤ ਸਿੰਘ, ਤਰਨਜੀਤ ਸਿੰਘ ਬੰਟੀ ਵਾਲੀਆ, ਨੇ ਕਿਹਾ ਕਿ ਪੂਰੀ ਦੁਨੀਆ ਅੰਦਰ ਬੱਚਾ-ਬੱਚਾ ਦਲਜੀਤ ਦੋਸਾਂਝ ਨੂੰ ਜਾਣਦਾ ਹੈ ਤੇ ਉਸਦੀ ਗਾਇਕੀ ਤੇ ਕਲਾਕਾਰੀ ਨੂੰ ਪਸੰਦ ਕਰਦਾ ਹੈ। ਇਸ ਤਰ੍ਹਾਂ ਕਲਾ ਤੇ ਸੱਭਿਆਚਾਰ ਦੀ ਆਜ਼ਾਦੀ ’ਤੇ ਹਮਲਾ ਅਸਹਿਣਸ਼ੀਲ ਹੈ। ਸੌੜੀ ਮਾਨਸਿਕਤਾ ਦਾ ਸ਼ਿਕਾਰ ਹੋਏ ਕੁਝ ਲੋਕ ਦਲਜੀਤ ਦੁਸਾਂਝ ਨੂੰ ਮਾੜਾ ਚੰਗਾ ਬੋਲ ਰਹੇ ਹਨ ਪਰ ਪੰਜਾਬ ਦਾ ਹਰ ਵਿਅਕਤੀ ਉਸਦੇ ਨਾਲ ਖੜਾ ਹੈ ਤੇ ਉਸਦਾ ਸਾਥ ਦੇ ਰਿਹਾ ਹੈ। ਸ਼ਰਨਜੀਤ ਸਿੰਘ, ਤਰਨਜੀਤ ਬੰਟੀ ਵਾਲੀਆ ਨੇ ਕਿਹਾ ਕਿ ਦਲਜੀਤ ਦੁਸਾਂਝ ਦੀ ਫਿਲਮ ਸਰਦਾਰ ਜੀ ਤਿੰਨ ਪਿਛਲੇ ਦੋ ਸਾਲਾਂ ਤੋਂ ਬਣ ਰਹੀ ਹੈ। ਜਦਕਿ ਪਹਿਲਗਾਮ ਦਾ ਹਮਲਾ ਹਾਲੇ ਕੁਝ ਸਮਾਂ ਪਹਿਲਾਂ ਹੀ ਵਾਪਰਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਸੀ। ਪਰ ਉਹ ਹਮਲਾ ਪਾਕਿਸਤਾਨ ਜਾਂ ਭਾਰਤ ਜਾਂ ਪੰਜਾਬ ਦੇ ਕਿਸੇ ਕਲਾਕਾਰ ਨੇ ਨਹੀਂ ਕੀਤਾ, ਸਗੋਂ ਅੱਤਵਾਦੀਆਂ ਨੇ ਕੀਤਾ ਸੀ। ਪੂਰੀ ਦੁਨੀਆ ਅੱਜ ਵੀ ਅੱਤਵਾਦ ਦਾ ਵਿਰੋਧ ਕਰਦੀ ਹੈ। ਪਰ ਕਲਾਕਾਰ ਸੱਭਿਆਚਾਰ ਨੂੰ ਅੱਤਵਾਦ ਨਾਲ ਜੋੜਨਾ ਕਿਤੇ ਨਾ ਕਿਤੇ ਸਾਡੀ ਸੋੜੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ਕਲਾਕਾਰ ਭਾਵੇਂ ਕਿਸੇ ਵੀ ਮੁਲਕ ਦਾ ਹੋਵੇ ਉਹ ਆਪਣੀ ਕਲਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਦਾ ਹੈ। ਇਸ ਤਰ੍ਹਾਂ ਅੱਤਵਾਦ ਨੂੰ ਕਲਾਕਾਰ ਨਾਲ ਜੋੜ ਕੇ ਕਿਸੇ ਦੀ ਛਵੀ ਨੂੰ ਖਰਾਬ ਕਰਨਾ ਕਿੱਥੋਂ ਦਾ ਇਨਸਾਫ ਹੈ? ਸ਼ਰਨਜੀਤ ਸਿੰਘ ਤੇ ਤਰਨਜੀਤ ਬੰਟੀ ਵਾਲੀਆ ਤੇ ਕਿਹਾ ਕਿ ਅਸੀ ਸਾਰੇ ਪੰਜਾਬ ਦੇ ਨੋਜਵਾਨ ਕਲਾਕਾਰ ਦਲਜੀਤ ਦੁਸਾਂਝ ਨਾਲ ਖੜੇ ਹਾਂ ਤੇ ਅਗੇ ਵੀ ਖੜੇ ਰਹਾਂਗੇ ।ਜਿਨ੍ਹਾਂ ਨੂੰ ਦਲਜੀਤ ਦੁਸਾਂਝ ਦੇ ਸਰਦਾਰ ਹੋਣ ਕਰਕੇ ਜਾਂ ਪੂਰੀ ਦੁਨੀਆ ਵਿਚ ਪ੍ਰਸਿੱਧੀ ਮਿਲਣ ਕਾਰਨ ਪਰੇਸ਼ਾਨੀ ਹੈ ਉੁਹ ਬੇਸ਼ੱਕ ਉਸਦੇ ਗਾਣੇ ਅਤੇ ਫਿਲਮਾਂ ਨਾ ਦੇਖਣ ਪਰ ਕਿਸੇ ’ਤੇ ਆਪਣਾ ਫੈਸਲਾ ਥੋਪਣਾ ਗਲਤ ਹੈ।