ਦਿ ਓਪਨ ਡੋਰ ਚਰਚ ਖੋਜੇਵਾਲ ਨੇ ਯੂਥ ਵਿੰਗ ਦਾ ਕੀਤਾ ਪ੍ਰਸਾਰ
ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਯੂਥ ਵਿੰਗ ਦਾ ਕੀਤਾ ਗਿਆ ਪ੍ਰਸਾਰ
Publish Date: Tue, 10 Mar 2026 07:05 PM (IST)
Updated Date: Tue, 10 Mar 2026 07:06 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿ ਓਪਨ ਡੋਰ ਚਰਚ ਖੋਜੇਵਾਲਾ ਦੇ ਯੂਥ ਵਿੰਗ ਵਿਚ ਪੰਜਾਬ ਭਰ ਵਿਚੋਂ ਵੱਖ-ਵੱਖ ਥਾਵਾਂ ਤੋਂ ਨਿਯੁਕਤੀਆਂ ਕੀਤੀਆਂ ਗਈਆਂ ਤੇ ਨਾਲ ਹੀ ਦਿ ਓਪਨ ਡੋਰ ਚਰਚ ਦਾ ਯੂਥ ਇਸਤਰੀ ਵਿੰਗ ਵੀ ਤਿਆਰ ਕੀਤਾ ਗਿਆ, ਜਿਸ ਦੀ ਪ੍ਰਧਾਨ ਸਿਸਟਰ ਸੁਰਿੰਦਰ ਕੌਰ ਨੂੰ ਤੇ ਵਾਈਸ ਪ੍ਰਧਾਨ ਸਿਸਟਰ ਰਿਬਕਾ ਨੂੰ ਸਥਾਪਤ ਕੀਤਾ ਗਿਆ। ਇਸੇ ਤਰ੍ਹਾਂ ਯੂਥ ਵਿੰਗ ਦਾ ਪਸਾਰ ਕਰਦੇ ਹੋਏ ਬ੍ਰਦਰ ਬਲਕਾਰ ਸਿੰਘ ਬਿੱਟੂ ਨੂੰ ਕਰਤਾਰਪੁਰ ਤੋਂ ਪ੍ਰਧਾਨ ਤੇ ਬ੍ਰਦਰ ਮਹਿੰਦਰ ਸਿੰਘ ਨੂੰ ਕਰਤਾਰਪੁਰ ਤੋਂ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਨ੍ਹਾਂ ਨਾਲ ਹੋਰ ਬਹੁਤ ਸਾਰੇ ਯੂਥ ਨੌਜਵਾਨ ਭੈਣਾਂ ਤੇ ਭਰਾਵਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਹ ਸਾਰੀਆਂ ਨਿਯੁਕਤੀਆਂ ਪ੍ਰਧਾਨ ਸੰਧਾਵਾਲੀਆ ਤੇ ਯੂਥ ਪ੍ਰਧਾਨ ਰਾਜਵਿੰਦਰ ਸਿੰਘ ਝੰਡ ਦੀ ਦੇਖਰੇਖ ਵਿਚ ਦਿ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ। ਨਵ ਨਿਯੁਕਤ ਸਾਰੇ ਭੈਣ-ਭਰਾਵਾਂ ਨੂੰ ਸਮੂਹ ਮਾਨਵਤਾ ਨਾਲ ਪਿਆਰ ਕਰਨ ਦਾ ਤੇ ਹਰ ਇਕ ਲੋੜਵੰਦ ਦੀ ਲੋੜ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਤੇ ਹਰੇਕ ਨਵ-ਨਿਯੁਕਤ ਅਹੁਦੇਦਾਰ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦੱਸੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣਾ ਆਪਣਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।