ਭਲੱਥ ਦੇ ਸਫਾਈ ਕਰਮਚਾਰੀਆਂ ਨੂੰ ਪੇਂਡੂ ਮਜ਼ਦੂਰ ਯੂਨੀਅਨ ਨੇ ਦਿੱਤਾ ਸਮਰੱਥਨ
ਨਗਰ ਪੰਚਾਇਤ ਭਲੱਥ ’ਚ ਸਫਾਈ ਕਰਮਚਾਰੀ ਦੀ ਚੱਲ ਰਹੀ ਹੜਤਾਲ ਦੂਜੇ ਦਿਨ ਵੀ ਜਾਰੀ , ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਦਿੱਤਾ ਸਮਰੱਥਨ
Publish Date: Thu, 07 May 2026 09:18 PM (IST)
Updated Date: Thu, 07 May 2026 09:20 PM (IST)

ਸਰਕਾਰ ਜੇਕਰ ਸਫਾਈ ਕਰਮਚਾਰੀ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ, ਤਾਂ ਸਾਡੀ ਲੜਾਈ ਆਰ ਪਾਰ ਦੀ ਹੋਵੇਗੀ : ਪ੍ਰੇਮ ਲਾਲ ਸਾਰਸਰ ਮੌਜੂਦਾ ਸਰਕਾਰ ਵਾਅਦਿਆਂ ਤੋਂ ਮੁੱਕਰੀ, ਸਫਾਈ ਕਰਮਚਾਰੀਆਂ ਨੂੰ ਮਜਬੂਰਨ ਪੈਣਾ ਪਿਆ ਸੰਘਰਸ਼ਾਂ ਦੇ ਰਾਹ : ਤਰਸੇਮ ਪੀਟਰ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਸਰਕਾਰ ਜੇਕਰ ਸਫਾਈ ਕਰਮਚਾਰੀਆਂ ਦੀ ਹੱਕੀ ਮੰਗਾਂ ਨਹੀਂ ਮੰਨਦੀ, ਤਾਂ ਸਾਡੀ ਲੜਾਈ ਆਰ ਪਾਰ ਦੀ ਹੋਵੇਗੀ। ਇਹ ਪ੍ਰਗਟਾਵਾ ਮਿਊਂਸਪਲ ਕਾਮਿਆਂ ਦੀ ਚੱਲ ਰਹੀ ਹੜਤਾਲ ਦੌਰਾਨ ਸਫਾਈ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਪ੍ਰੇਮ ਲਾਲ ਸਾਰਸਰ ਨੇ ਨਗਰ ਪੰਚਾਇਤ ਭੁਲੱਥ ਵਿਖੇ ਹੜਤਾਲ ’ਤੇ ਬੈਠੇ ਸਫਾਈ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਦੂਜੇ ਪਾਸੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਸਮਰਥਨ ਦਿੰਦਿਆਂ ਪੰਜਾਬ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਨੂੰ ਪੱਕਿਆ ਕਰਨ ਦੇ ਵਾਅਦੇ ਤੋਂ ਮੁੱਕਰ ਰਹੀ ਹੈ•। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 90% ਸਫਾਈ ਕਰਮਚਾਰੀ ਹਾਲੇ ਤੱਕ ਐਡਹਾਕ ਬੇਸ ’ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੇ ਕੰਮ ਦੇ ਹਿਸਾਬ ਨਾਲ ਪੂਰੀ ਉਜਰਤ ਵੀ ਨਹੀਂ ਮਿਲ ਰਹੀ, ਜਿਸ ਕਰਕੇ ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਸਫਾਈ ਕਰਮਚਾਰੀਆਂ ਨੂੰ ਸੰਘਰਸ਼ਾਂ ਦੇ ਰਾਹ ਪੈਣਾ ਪਿਆ ਹੈ। ਇਸ ਮੌਕੇ ਸੂਬਾਈ ਆਗੂ ਪੇਂਡੂ ਮਜ਼ਦੂਰ ਯੂਨੀਅਨ ਗੁਰਪ੍ਰੀਤ ਸਿੰਘ ਚੀਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜੇ ਕਸਬਿਆਂ-ਸ਼ਹਿਰਾਂ ਅੰਦਰ ਸਫਾਈ ਦਾ ਮੰਦਾ ਹਾਲ ਹੋਇਆ, ਤਾਂ ਇਸ ਦੀ ਜ਼ਿੰਮੇਵਾਰ ਮੌਜੂਦਾ ਆਪ ਸਰਕਾਰ ਹੋਵੇਗੀ। ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਜੂਨੀਅਰ ਸਹਾਇਕ ਚੰਦਰ ਸ਼ੇਖਰ, ਡੈਨੀਅਲ ਕਲਿਆਣ, ਮਨੂ ਵਰਮਾ, ਕਸ਼ਮੀਰ ਕੌਰ, ਅਨੀਕੇਤ, ਕਿਰਨ, ਸੰਜੀਵ ਕੁਮਾਰ, ਗੁਰਜੀਤ ਸਿੰਘ ਬਾਜਵਾ, ਸੂਬੇ ਸਿੰਘ, ਮਹਿੰਦਰ ਸਿੰਘ, ਅਜੇ, ਜੋਨੀ, ਰਜੇਸ਼ ਕੁਮਾਰ, ਰਾਹੁਲ, ਰਜਿੰਦਰ ਸਿੰਘ, ਪ੍ਰਕਾਸ਼, ਜਤਿੰਦਰ, ਨਵਲਜੋਤ, ਆਕਾਸ਼ , ਸੂਰਜ, ਵਿਨੋਦ ਕੁਮਾਰ, ਕ੍ਰਿਸ਼ਨ, ਕਰਨ, ਸਾਗਰ, ਰਵੀ, ਰੀਨਾ, ਰਾਜਵੰਤੀ, ਸੁਨੀਤਾ, ਵਿਮਲਾ, ਕਮਲ ਕਾਂਤ, ਕਮਲੇਸ਼, ਰਾਣੀ, ਸੋਨਮ, ਬਸੰਤੀ, ਫੂਲਵੰਤੀ ਤੇ ਹੋਰ ਹਾਜ਼ਰ ਸਨ।